ਚੰਡੀਗੜ੍ਹ 15 ਫਰਵਰੀ 2022: ਯੂਕਰੇਨ ਅਤੇ ਰੂਸ (Russia Ukraine) ਵਿਚਕਾਰ ਤਣਾਅ ਵਧਦਾ ਹੀ ਜਾ ਰਿਹਾ ਹੈ | ਮੌਜੂਦਾ ਹਾਲਾਤਾਂ ਦੇ ਅਨੁਸਾਰ ਇਨ੍ਹਾਂ ਦੇਸ਼ਾਂ ਵਿਚਾਲੇ ਜੰਗ ਦੀ ਆਸ਼ੰਕਾ ਜਤਾਈ ਜਾ ਰਹੀ ਹੈ | ਇਸ ਦੌਰਾਨ ਯੂਕਰੇਨ ਦੀ ਸਰਹੱਦ ‘ਤੇ ਰੂਸ ਦੁਆਰਾ ਕੀਤੀ ਗਈ ਫੌਜੀ ਤਾਇਨਾਤੀ ਦੀਆਂ ਨਵੀਆਂ ਉਪਗ੍ਰਹਿ ਤਸਵੀਰਾਂ ਤੋਂ ਸਪੱਸ਼ਟ ਹੈ ਕਿ ਪਿਛਲੇ 48 ਘੰਟਿਆਂ ‘ਚ ਫੌਜੀ ਗਤੀਵਿਧੀਆਂ ਵਧੀਆਂ ਹਨ। ਇਹ ਭਾਰੀ ਤੈਨਾਤੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਇਸ ਗੱਲ ਦਾ ਖਦਸ਼ਾ ਹੈ ਕਿ ਰੂਸ ਜਲਦ ਹੀ ਯੂਕਰੇਨ ‘ਤੇ ਹਮਲਾ ਕਰਨ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਜ਼ਿਆਦਾਤਰ ਉਹ ਖੇਤਰ ਜਿੱਥੇ ਰੂਸੀ ਗਤੀਵਿਧੀਆਂ ਵਧੀਆਂ ਹਨ, ਉਹ ਯੂਕਰੇਨ ਦੇ ਉੱਤਰੀ ਅਤੇ ਉੱਤਰ-ਪੂਰਬ ‘ਚ ਸਥਿਤ ਹਨ। ਇਨ੍ਹਾਂ ‘ਚ ਯੂਕਰੇਨ ਦੇ ਦੱਖਣ-ਪੂਰਬ ‘ਚ, ਕ੍ਰੀਮੀਆ ‘ਚ ਬਣਾਇਆ ਗਿਆ ਇੱਕ ਵਿਸ਼ਾਲ ਏਅਰਬੇਸ ਸ਼ਾਮਲ ਹੈ, ਜਿਸ ਨੂੰ ਰੂਸ ਨੇ 2014 ‘ਚ ਕਬਜ਼ਾ ਕਰ ਲਿਆ ਸੀ।