ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੂੰ ਹਸਪਤਾਲ ‘ਚ ਕੀਤਾ ਦਾਖ਼ਲ

Jair Bolsonaro

ਚੰਡੀਗੜ੍ਹ 3 ਜਨਵਰੀ 2021: ਬ੍ਰਾਜ਼ੀਲ (Brazil)ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ (Jair Bolsonaro) ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਜਿੰਦ ਤੋਂ ਬਾਅਦ ਸੋਮਵਾਰ ਤੜਕੇ ਸਾਓ ਪਾਓਲੋ ਦੇ ਇੱਕ ਹਸਪਤਾਲ ਭਰਤੀ ਕਰਵਾਇਆ ਗਿਆ । ਸੂਤਰਾਂ ਤੋਂ ਖਬਰ ਹੈ ਕਿ ਜਾਇਰ ਬੋਲਸੋਨਾਰੋ (Jair Bolsonaro) ਦੀਆਂ ਅੰਤੜੀਆਂ ‘ਚ ਕੋਈ ਸਮੱਸਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਬੋਲਸੋਨਾਰੋ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਰਾਤ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਵਾਪਸ ਪਰਤੇ ਸਨ ਅਤੇ ਉਹਨਾਂ ਨੂੰ ਤੁਰੰਤ ਵਿਲਾ ਨੋਵਾ ਸਟਾਰ ਹਸਪਤਾਲ ਲਿਜਾਇਆ ਗਿਆ। ਦਰਅਸਲ 2018 ਵਿੱਚ ਬੋਲਸੋਨਾਰੇ ਨੂੰ ਇੱਕ ਰਾਜਨੀਤਕ ਰੈਲੀ ਦੌਰਾਨ ਚਾਕੂ ਮਾਰਿਆ ਗਿਆ ਸੀ, ਜਿਸ ਤੋਂ ਬਾਅਦ ਮੈਸੇਡੋ ਨੇ ਉਹਨਾਂ ਦਾ ਆਪ੍ਰੇਸ਼ਨ ਕੀਤਾ ਸੀ।

ਗਲੋਬੋ ਨੇ ਦੱਸਿਆ ਕਿ ਮੈਸੇਡੋ ਛੁੱਟੀਆਂ ਮਨਾਉਣ ਲਈ ਬਹਾਮਾਸ ਗਏ ਹੋਏ ਸਨ ਅਤੇ ਜਾਇਰ ਬੋਲਸੋਨਾਰੋ (Jair Bolsonaro) ਨੂੰ ਦੇਖਣ ਲਈ ਬ੍ਰਾਜ਼ੀਲ ਵਾਪਸ ਜਾਣ ਵਾਲੀ ਫਲਾਈਟ ਦੀ ਉਡੀਕ ਕਰ ਰਹੇ ਸਨ। ਬੋਲਸੋਨਾਰੋ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਚਾਕੂ ਮਾਰੇ ਜਾਣ ਤੋਂ ਬਾਅਦ ਪੇਟ ਦੇ ਕਈ ਆਪਰੇਸ਼ਨ ਹੋਏ ਹਨ। ਪਿਛਲੇ ਸਾਲ ਜੁਲਾਈ ‘ਚ ਉਨ੍ਹਾਂ ਨੂੰ ਗੰਭੀਰ ਹਿਚਕੀ ਕਾਰਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।