PM Modi

ਰੂਸ-ਯੂਕਰੇਨ ਸੰਘਰਸ਼ ਖਾਸ ਤੌਰ ‘ਤੇ ਬੱਚਿਆਂ ਲਈ ਵਿਨਾਸ਼ਕਾਰੀ ਹੈ: PM ਮੋਦੀ

ਚੰਡੀਗੜ੍ਹ, 23 ਅਗਸਤ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ ਕੀਵ ‘ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਜ਼ੇਲੇਨਸਕੀ ਉਦੋਂ ਭਾਵੁਕ ਹੋ ਗਏ ਜਦੋਂ ਦੋਵਾਂ ਨੇ ਮਾਰਟਇਰਓਲੋਜਿਸਟ (Martyrologist) ‘ਚ ਮਾਰੇ ਗਏ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਦੋਵਾਂ ਆਗੂਆਂ ਵਿਚਾਲੇ ਉੱਚ ਪੱਧਰੀ ਗੱਲਬਾਤ ਸ਼ੁਰੂ ਹੋਈ।

ਮੋਦੀ ਨੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਤੋਂ ਬਾਅਦ ਟਵਿਟਰ ‘ਤੇ ਟਵੀਟ ਕਰਦਿਆਂ ਲਿਖਿਆ ਕਿ ਮੈਂ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕੀਵ ‘ਚ ਮਾਰਟਇਰਓਲੋਜਿਸਟ ‘ਚ ਸ਼ਰਧਾਂਜਲੀ ਭੇਂਟ ਕੀਤੀ । ਉਨ੍ਹਾਂ ਲਿਖਿਆ ਕਿ ਰੂਸ-ਯੂਕਰੇਨ ਸੰਘਰਸ਼ ਬੱਚਿਆਂ ਲਈ ਖਾਸ ਤੌਰ ‘ਤੇ ਵਿਨਾਸ਼ਕਾਰੀ ਹੈ। ਇਸ ਸੰਘਰਸ਼ ‘ਚ ਜਾਨਾਂ ਗੁਆਉਣ ਵਾਲੇ ਬੱਚਿਆਂ ਦੇ ਪਰਿਵਾਰਾਂ ਨਾਲ ਮੇਰੀ ਸੰਵੇਦਨਾ ਹੈ।

ਪ੍ਰਧਾਨ ਮੰਤਰੀ (PM Modi) ਦੀ ਯੂਕਰੇਨ ਯਾਤਰਾ ਦੌਰਾਨ ਉਹ ਦੁਵੱਲੇ ਸਬੰਧਾਂ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਰਾਜਨੀਤੀ, ਵਪਾਰ, ਆਰਥਿਕ ਨਿਵੇਸ਼, ਸਿੱਖਿਆ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਮਾਨਵਤਾਵਾਦੀ ਸਹਾਇਤਾ ‘ਤੇ ਚਰਚਾ ਕਰਨਗੇ। ਭਾਰਤ ਵਿਵਾਦ ਦੇ ਛੇਤੀ ਹੱਲ ਲਈ ਗੱਲਬਾਤ ਅਤੇ ਕੂਟਨੀਤੀ ਦੀ ਆਪਣੀ ਸਥਿਤੀ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਕੀਵ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

Scroll to Top