ਚੰਡੀਗੜ੍ਹ, 21 ਦਸੰਬਰ 2024: Russia Drone Attack News: ਰੂਸ ਦੇ ਕਜ਼ਾਨ (Kazan) ਸ਼ਹਿਰ ‘ਚ ਇੱਕ ਵੱਡਾ ਡਰੋਨ ਹਮਲਾ ਹੋਇਆ ਹੈ। ਜਿਸਦੀਆਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ | ਮੀਡੀਆ ਦੀਆਂ ਖਬਰਾਂ ਮੁਤਾਬਕ ਡਰੋਨ ਨੇ ਕਜ਼ਾਨ ‘ਚ ਕਈ ਬਹੁ-ਮੰਜ਼ਿਲਾ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ ਹਮਲਾ ਅਮਰੀਕਾ ‘ਚ 2001 ‘ਚ 11 ਸਤੰਬਰ ਦੇ ਹਮਲੇ ਵਾਂਗ ਕੀਤਾ ਗਿਆ ਹੈ।
ਇਸ ਹਮਲੇ ‘ਚ ਹੋਏ ਨੁਕਸਾਨ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਨਾਲ ਡਰੋਨ ਇਮਾਰਤਾਂ ਨਾਲ ਟਕਰਾਇਆ ਅਤੇ ਇਮਾਰਤਾਂ ‘ਚ ਧਮਾਕੇ ਅਤੇ ਅੱਗ ਲੱਗ ਗਈ, ਉਸ ਨਾਲ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਹਮਲੇ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇਸ ਘਟਨਾ ਤੋਂ ਬਾਅਦ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ |
ਮੀਡੀਆ ਰਿਪੋਰਟਾਂ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਹਮਲੇ ਯੂਕਰੇਨ ਵੱਲੋਂ ਕੀਤੇ ਗਏ ਸਨ। ਡਰੋਨ ਹਮਲਿਆਂ ਤੋਂ ਬਾਅਦ ਕਜ਼ਾਨ ਹਵਾਈ ਅੱਡੇ ‘ਤੇ ਹਵਾਈ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕਜ਼ਾਨ (Kazan) ਸ਼ਹਿਰ ਰੂਸ ਦੀ ਰਾਜਧਾਨੀ ਮਾਸਕੋ ਤੋਂ ਲਗਭਗ 800 ਕਿਲੋਮੀਟਰ ਪੂਰਬ ‘ਚ ਸਥਿਤ ਹੈ। ਦਾਅਵਾ ਕੀਤਾ ਗਿਆ ਹੈ ਇਹ ਡਰੋਨ ਹਮਲੇ ਕਜ਼ਾਨ ‘ਚ ਛੇ ਰਿਹਾਇਸ਼ੀ ਇਮਾਰਤਾਂ ‘ਤੇ ਹੋਏ।
ਰੂਸੀ (Russia) ਰੱਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬਲਾਂ ਨੇ ਯੂਕਰੇਨ ਦੇ 12 ਡਰੋਨ ਨਸ਼ਟ ਕਰ ਦਿੱਤੇ ਹਨ। ਯੂਕਰੇਨੀ ਮੀਡੀਆ ਦਾ ਦਾਅਵਾ ਹੈ ਕਿ ਬੀਤੀ ਰਾਤ ਰੂਸ ਦੇ ਰੋਸਟੋਵ ‘ਚ ਦੋ ਤੇਲ ਡਿਪੂਆਂ ‘ਚ ਅੱਗ ਲੱਗ ਗਈ। ਇਹ ਅੱਗ ਵੀ ਕਥਿਤ ਯੂਕਰੇਨੀ ਡਰੋਨ ਹਮਲੇ ਕਾਰਨ ਸ਼ੁਰੂ ਹੋਈ ਸੀ।
Read More: PM ਮੋਦੀ ਦੋ ਦਿਨਾਂ ਦੌਰੇ ‘ਤੇ ਕੁਵੈਤ ਰਵਾਨਾ, 43 ਸਾਲਾਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ