ਰੂਸ, 13 ਸਤੰਬਰ 2025: Earthquake in Russia: ਰੂਸ ‘ਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰੂਸ ਦੇ ਕਾਮਚਟਕਾ ਪ੍ਰਾਇਦੀਪ ਦੇ ਪੂਰਬੀ ਤੱਟ ਦੇ ਨੇੜੇ 7.1 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਖੇਤਰ ‘ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ । ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੂਚਾਲ ਦੀ ਤੀਬਰਤਾ ਸੱਤ ਮਾਪੀ। NCS ਦੇ ਮੁਤਾਬਕ ਭੂਚਾਲ ਸਵੇਰੇ 8:07 ਵਜੇ ਆਇਆ। ਇਸਦਾ ਕੇਂਦਰ ਜ਼ਮੀਨ ਤੋਂ 60 ਕਿਲੋਮੀਟਰ ਡੂੰਘਾਈ ‘ਚ ਸੀ।
ਜਰਮਨ ਭੂ-ਵਿਗਿਆਨਕ ਖੋਜ ਕੇਂਦਰ (GFZ) ਨੇ ਕਿਹਾ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਚ ਸੀ, ਜਦੋਂ ਕਿ ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਨੇ ਕਿਹਾ ਕਿ ਇਸਦੀ ਤੀਬਰਤਾ 7.4 ਸੀ ਅਤੇ ਭੂਚਾਲ ਦਾ ਕੇਂਦਰ 39.5 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਾਮਚਟਕਾ ਦੇ ਦੱਖਣ-ਪੱਛਮ ਵਿੱਚ ਸਥਿਤ ਜਾਪਾਨ ਨੇ ਕੋਈ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਹੈ।

ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ ਭੂਚਾਲ ਸੁਨਾਮੀ ਦਾ ਕਾਰਨ ਬਣ ਸਕਦਾ ਹੈ। ਹੁਣ ਤੱਕ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਭੂਚਾਲ ਉਸੇ ਖੇਤਰ ਵਿੱਚ ਆਇਆ ਜਿੱਥੇ ਜੁਲਾਈ ਵਿੱਚ 8.8 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਇਸ ਤੋਂ ਬਾਅਦ ਪੂਰੇ ਪ੍ਰਸ਼ਾਂਤ ਖੇਤਰ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ।
Read More: ਤਿੱਬਤ ਖੇਤਰ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ




