ਖਾਰਕੀਵ

ਰੂਸ ਨੇ ਮਿਜ਼ਾਇਲ ਹਮਲਾ ਕਰਕੇ 2 ਸਕਿੰਡ ‘ਚ ਪ੍ਰਸ਼ਾਸਨਿਕ ਇਮਾਰਤ ਨੂੰ ਕੀਤਾ ਤਬਾਹ

ਚੰਡੀਗੜ੍ਹ 01 ਮਾਰਚ 2022: ਰੂਸ ਅਤੇ ਯੂਕਰੇਨ ਦੀ ਲੜਾਈ ਛੇਵੇਂ ਦਿਨ ਵੀ ਜਾਰੀ ਹੈ।ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਰੂਸ ਅਤੇ ਯੂਕਰੇਨ ‘ਚ ਬੈਠਕ ਵੀ ਹੋਈ ਸੀ ਤੇ ਇਹ ਬੈਠਕ ਬੇਸਿੱਟਾ ਰਹੀ। ਇਸ ਦੌਰਾਨ ਰੂਸ ਵੱਲੋਂ ਯੂਕਰੇਨ ਉਤੇ ਲਗਾਤਾਰ ਵੱਡੇ ਹਮਲੇ ਕੀਤੇ ਜਾ ਰਹੇ ਹਨ। ਰੂਸ ਵੱਲੋਂ ਯੂਕਰੇਨ ਦੇ ਖਾਰਕੀਵ ਉਤੇ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਰੂਸ ਨੇ ਮਿਜ਼ਾਇਲ ਹਮਲੇ ਕਰਕੇ 2 ਸਕਿੰਡ ‘ਚ ਖਾਰਕੀਵ ਸ਼ਹਿਰ ਦੀ ਪ੍ਰਸ਼ਾਸਨਿਕ ਇਮਾਰਤ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਸ ਦੀ ਪੁਸ਼ਟੀ ਖਾਰਕੀਵ ਦੇ ਮੁੱਖੀ ਓਲੇਗ ਸੇਨਗੁਬੋਵ ਨੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਵੱਲੋਂ ਹੁਣ ਪ੍ਰਸ਼ਾਸਨਿਕ ਅਤੇ ਰਿਹਾਇਸ਼ੀ ਇਮਾਰਤਾਂ ਉਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰੂਸ ਨੇ ਗ੍ਰੇਡ ਅਤੇ ਕ੍ਰੂਜ ਮਿਜ਼ਾਇਲਾਂ ਰਾਹੀਂ ਖਾਰਕੀਵ ਉਤੇ ਹਮਲਾ ਬੋਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਫੌਜ ਡੱਟਕੇ ਰੂਸ ਦਾ ਮੁਕਾਬਲਾ ਕਰ ਰਹੀ ਹੈ।

Scroll to Top