ਰੂਸ, 19 ਮਈ 2025: ਰੂਸ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ (Amnesty International) ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਸੰਗਠਨ ਨੂੰ ਰੂਸ ਵੱਲੋਂ ਇੱਕ ਅਣਚਾਹੇ ਸੰਗਠਨ ਘੋਸ਼ਿਤ ਕੀਤਾ ਗਿਆ ਹੈ। ਹੁਣ ਸੰਗਠਨ ਨੂੰ ਰੂਸ ‘ਚ ਆਪਣਾ ਕੰਮ ਬੰਦ ਕਰਨਾ ਪਵੇਗਾ। ਇਸ ਤੋਂ ਇਲਾਵਾ ਰੂਸ ‘ਚ ਜੋ ਵੀ ਵਿਅਕਤੀ ਇਸ ਸੰਗਠਨ ਦਾ ਸਮਰਥਨ ਕਰਦਾ ਹੈ ਜਾਂ ਸਹਿਯੋਗ ਕਰਦਾ ਹੈ, ਉਸ ‘ਤੇ ਮੁਕੱਦਮਾ ਚਲਾਇਆ ਜਾਵੇਗਾ।
ਰੂਸੀ ਅਧਿਕਾਰੀਆਂ ਨੇ ਕਿਹਾ ਕਿ ਐਮਨੈਸਟੀ ਇੰਟਰਨੈਸ਼ਨਲ ਨੂੰ ਇੱਕ ਅਣਚਾਹੇ ਸੰਗਠਨ ਘੋਸ਼ਿਤ ਕੀਤਾ ਗਿਆ ਹੈ। 2015 ਦੇ ਕਾਨੂੰਨ ਦੇ ਤਹਿਤ, ਅਜਿਹੇ ਸੰਗਠਨਾਂ ਨਾਲ ਸਬੰਧ ਰੱਖਣਾ ਇੱਕ ਅਪਰਾਧ ਹੋਵੇਗਾ। ਰੂਸੀ ਵਕੀਲ ਜਨਰਲ ਦੇ ਦਫ਼ਤਰ ਨੇ ਫੈਸਲੇ ਦਾ ਐਲਾਨ ਕੀਤਾ। ਰੂਸੀ ਵਕੀਲ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਐਮਨੈਸਟੀ ਇੰਟਰਨੈਸ਼ਨਲ ਇੱਕ ਰੂਸ ਵਿਰੋਧੀ ਪ੍ਰੋਜੈਕਟ ਚਲਾ ਰਿਹਾ ਸੀ। ਉਹ ਯੂਕਰੇਨ ਦੀ ਵਕਾਲਤ ਕਰ ਰਿਹਾ ਹੈ। ਐਮਨੈਸਟੀ ਇੰਟਰਨੈਸ਼ਨਲ ਇਸ ਖੇਤਰ ‘ਚ ਫੌਜੀ ਟਕਰਾਅ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਗਾ ਰਿਹਾ ਹੈ। ਉਹ ਯੂਕਰੇਨ ਲਈ ਵਧੇ ਹੋਏ ਫੰਡਿੰਗ ਦੀ ਮੰਗ ਕਰ ਰਿਹਾ ਹੈ।
ਇਹ ਫੈਸਲਾ ਰੂਸ ਵੱਲੋਂ ਆਲੋਚਕਾਂ, ਪੱਤਰਕਾਰਾਂ ਅਤੇ ਕਾਰਕੁਨਾਂ ‘ਤੇ ਚੱਲ ਰਹੀ ਕਾਰਵਾਈ ਦਾ ਨਵੀਨਤਮ ਕਦਮ ਹੈ। ਇਸ ਤੋਂ ਪਹਿਲਾਂ, ਰੂਸ ਨੇ ਅਮਰੀਕੀ ਸਰਕਾਰੀ ਪ੍ਰਸਾਰਕ RFE/RL ਅਤੇ ਅੰਤਰਰਾਸ਼ਟਰੀ ਵਾਤਾਵਰਣ ਸੰਗਠਨ ਗ੍ਰੀਨਪੀਸ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰੂਸ ਹੁਣ ਤੱਕ 223 ਸੰਗਠਨਾਂ ‘ਤੇ ਪਾਬੰਦੀ ਲਗਾ ਚੁੱਕਾ ਹੈ।
ਕੀ ਹੈ ਐਮਨੈਸਟੀ ਇੰਟਰਨੈਸ਼ਨਲ
ਜਿਕਰਯੋਗ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਇੱਕ ਵਿਸ਼ਵਵਿਆਪੀ ਮਨੁੱਖੀ ਅਧਿਕਾਰ ਸੰਗਠਨ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਖੋਜ ਅਤੇ ਕਾਰਵਾਈ ਕਰਦਾ ਹੈ। ਇਸਦਾ ਮੁੱਖ ਦਫਤਰ ਲੰਡਨ ਵਿੱਚ ਹੈ। ਇਹ ਮਨੁੱਖੀ ਅਧਿਕਾਰਾਂ ਦੇ ਰਾਖਿਆਂ ਦੇ ਸਮਰਥਨ ਅਤੇ ਵਕਾਲਤ ਰਾਹੀਂ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਹੈ।
ਹਾਲ ਹੀ ‘ਚ ਐਮਨੈਸਟੀ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ। ਇਸ ‘ਚ ਯੂਕਰੇਨ ‘ਤੇ ਰੂਸ ਦੇ ਹਮਲਿਆਂ ਦੀ ਆਲੋਚਨਾ ਕੀਤੀ ਗਈ। ਰਿਪੋਰਟ ‘ਚ ਰੂਸ ਉੱਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ। ਇਸ ਸੰਗਠਨ ਨੇ ਰੂਸ ਦੀਆਂ ਕਾਰਵਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ।
Read More: India & Russia: ਰੂਸ ਨੇ ਅੱ.ਤ.ਵਾ.ਦ ਵਿਰੁੱਧ ਭਾਰਤ ਨੂੰ ਪੂਰਾ ਸਮਰਥਨ ਦੇਣ ਦੀ ਵਚਨਬੱਧਤਾ ਦੁਹਰਾਈ