Russia and Ukraine war news

Russia and Ukraine War: ਯੂਕਰੇਨ ਦੇ ਸ਼ਹਿਰ ਕੀਵ ‘ਤੇ ਮਿਜ਼ਾਈਲ ਤੇ ਡਰੋਨ ਹ.ਮ.ਲੇ

ਦਿੱਲੀ, 27 ਦਸੰਬਰ 2025: ਰੂਸ ਅਤੇ ਯੂਕਰੇਨ ਵਿਚਕਾਰ ਲਗਭੱਗ ਚਾਰ ਸਾਲ ਪੁਰਾਣਾ ਟਕਰਾਅ ਦਿਨੋਂ-ਦਿਨ ਹੋਰ ਘਾਤਕ ਹੁੰਦਾ ਜਾ ਰਿਹਾ ਹੈ। ਯੂਕਰੇਨ ਦੀ ਰਾਜਧਾਨੀ ਕੀਵ, 27 ਦਸੰਬਰ ਦੀ ਰਾਤ ਨੂੰ ਇੱਕ ਵਾਰ ਫਿਰ ਇੱਕ ਵੱਡੇ ਮਿਜ਼ਾਈਲ ਅਤੇ ਡਰੋਨ ਹਮਲੇ ਦੀ ਖ਼ਬਰ ਹੈ। ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕਈ ਧਮਾਕੇ ਸੁਣੇ ਗਏ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਐਤਵਾਰ ਨੂੰ ਫਲੋਰੀਡਾ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਸ਼ਾਂਤੀ ਬੈਠਕ ਦੀਆਂ ਤਿਆਰੀਆਂ ਚੱਲ ਰਹੀਆਂ ਸਨ।

ਚਾਰ ਸਾਲ ਤੋਂ ਚੱਲ ਰਿਹਾ ਇਹ ਟਕਰਾਅ ਘੱਟਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ। ਇਸ ਦੀ ਬਜਾਏ, ਇਹ ਇੱਕ ਹੋਰ ਖ਼ਤਰਨਾਕ ਮੋੜ ਲੈਂਦਾ ਜਾਪਦਾ ਹੈ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਸਮੇਤ ਕਈ ਦੇਸ਼ ਟਕਰਾਅ ਨੂੰ ਰੋਕਣ ਲਈ ਸਖ਼ਤ ਕੋਸ਼ਿਸ਼ਾਂ ਕਰ ਰਹੇ ਹਨ।

ਕੀਵ ‘ਤੇ ਹਮਲੇ ਦੇ ਸੰਬੰਧ ‘ਚ ਮੀਡੀਆ ਰਿਪੋਰਟਾਂ ਦੇ ਅਨੁਸਾਰ, ਰੂਸ ਨੇ ਇੱਕ ਕਿਨਜ਼ਲ ਹਾਈਪਰਸੋਨਿਕ ਮਿਜ਼ਾਈਲ, ਚਾਰ ਇਸਕੰਦਰ ਬੈਲਿਸਟਿਕ ਮਿਜ਼ਾਈਲਾਂ ਅਤੇ ਕਈ ਕਾਲੀਬਰ ਕਰੂਜ਼ ਮਿਜ਼ਾਈਲਾਂ ਦਾਗੀਆਂ। ਇਸ ਤੋਂ ਇਲਾਵਾ, ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕਈ ਡਰੋਨ (UAV) ਦੇਖੇ ਗਏ। ਇਸ ਦੌਰਾਨ, ਇੱਕ ਹੋਰ ਰੂਸੀ ਹਮਲੇ ‘ਚ ਕੀਵ ਤੋਂ ਲਗਭੱਗ 20 ਕਿਲੋਮੀਟਰ ਦੂਰ ਸਥਿਤ ਬ੍ਰੋਵਰੀ ਸ਼ਹਿਰ ‘ਚ ਬਿਜਲੀ ਚਲੀ ਗਈ।

ਕੀਵ ਦੇ ਮੇਅਰ ਵਿਟਾਲੀ ਕਲਿਚਕੋ ਨੇ ਲੋਕਾਂ ਨੂੰ ਆਸਰਾ ਸਥਾਨਾਂ ‘ਚ ਰਹਿਣ ਦੀ ਸਲਾਹ ਦਿੱਤੀ। ਯੂਕਰੇਨੀ ਹਵਾਈ ਸੈਨਾ ਨੇ ਵੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਚੇਤਾਵਨੀ ਜਾਰੀ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ, ਜ਼ੇਲੇਂਸਕੀ ਨੇ ਕਿਹਾ ਸੀ ਕਿ ਟਰੰਪ ਨਾਲ ਮੁਲਾਕਾਤ ਸ਼ਾਂਤੀ ਸਮਝੌਤੇ ਵੱਲ ਅੱਗੇ ਵਧ ਸਕਦੀ ਹੈ। ਯੂਕਰੇਨੀ ਅਤੇ ਅਮਰੀਕੀ ਅਧਿਕਾਰੀਆਂ ਦੁਆਰਾ ਤਿਆਰ ਕੀਤੀ ਗਈ 20-ਨੁਕਾਤੀ ਸ਼ਾਂਤੀ ਯੋਜਨਾ ਲਗਭਗ 90% ਤਿਆਰ ਹੈ। ਬੈਠਕ ‘ਚ ਯੂਕਰੇਨ ਦੀ ਸੁਰੱਖਿਆ ਅਤੇ ਸਹਿਯੋਗੀਆਂ ਦੀ ਭੂਮਿਕਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

Read More: ਰੂਸ ਤੇ ਯੂਕਰੇਨ ‘ਚ ਫਸਿਆ ਜਲੰਧਰ ਦਾ ਨੌਜਵਾਨ, ਭਾਰਤ ਸਰਕਾਰ ਤੋਂ ਮੰਗੀ ਮੱਦਦ

ਵਿਦੇਸ਼

Scroll to Top