July 7, 2024 3:09 pm
Sarbat Da Bhala Charitable Trust

ਰੂਪਨਗਰ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਦੇ ਮਕਾਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ

ਰੂਪਨਗਰ, 04 ਸਤੰਬਰ 2023: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (Sarbat Da Bhala Charitable Trust) ਦੇ ਵੱਲੋਂ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਹੜ੍ਹ ਪੀੜਤਾਂ ਦੇ ਮਕਾਨਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅੱਜ ਰੂਪਨਗਰ ਜਿਲ੍ਹੇ ਦੀ ਤਹਿਸੀਲ ਮੋਰਿੰਡਾ ਵਿਖੇ ਚੁੰਨੀ ਰੋਡ ਤੇ ਸਥਿਤ ਚਰਨਜੀਤ ਕੌਰ ਨਾਮਕ ਇੱਕ ਵਿਧਵਾ ਪੀੜਤ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਵਿਧਵਾ ਚਰਨਜੀਤ ਕੌਰ ਦਾ ਇੱਕ ਅਪਾਹਜ ਪੁੱਤਰ ਵੀ ਹੈ ਜੋ ਕੰਮ ਕਰਨ ਤੋਂ ਅਸਮਰਥ ਹੈ। ਅਤੇ ਉਸਦਾ ਦੌਰਾਨ ਘਰ ਹੜਾਂ ਦੇ ਦੌਰਾਨ ਬੁਰੀ ਤਰਾਂ ਨੁਕਸਾਨਿਆ ਗਿਆ ਸੀ, ਅਤੇ ਉਸ ਕੋਲ ਹੁਣ ਛੱਤ ਵੀ ਨਹੀਂ ਰਹੀ ਸੀ। ਅੱਜ ਉਸ ਵਿਧਵਾ ਦਾ ਦੋ ਕਮਰਿਆਂ ਦਾ ਮਕਾਨ ਬਣਾਉਣ ਦੀ ਸ਼ੁਰੂਆਤ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਐੱਸ ਪੀ ਸਿੰਘ ਉਬਰਾਏ ਓਬਰਾਏ ਵਲੋਂ ਨੀਂਹ ਪੱਥਰ ਰੱਖਿਆ ਗਿਆ।

ਉਨ੍ਹਾ ਦੱਸਿਆ ਕਿ ਟਰੱਸਟ (Sarbat Da Bhala Charitable Trust) ਵੱਲੋਂ ਸੰਨੀ ਓਬਰਾਏ ਆਵਾਸ ਯੋਜਨਾ ਦੇ ਅਧੀਨ ਪੰਜਾਬ ਭਰ ਵੇ ਵੱਖ ਵੱਖ ਹੜ੍ਹ ਪ੍ਰਭਾਵਿਤ ਜਿਲ੍ਹਿਆਂ ਦੇ ਵਿੱਚ ਲੋੜਵੰਦ ਪੀੜਤਾਂ ਦੇ ਮਕਾਨਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾਵੇਗਾ ਅਤੇ ਇਸ ਕੰਮ ਲਈ ਟਰੱਸਟ ਵਲੋਂ ਲੱਗਭਗ 12 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਹੁਣ ਦੱਸਿਆ ਕਿ ਰੂਪਨਗਰ ਦੇ ਇਲਾਕੇ ਦੇ ਵਿੱਚ ਦੋ ਦਰਜਨ ਦੇ ਕਰੀਬ ਇਹੋ ਜਿਹੇ ਪੀੜਤਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿਨ੍ਹਾਂ ਦੇ ਮਕਾਨਾਂ ਦੀ ਟਰੱਸਟ ਵੱਲੋਂ ਮੁਰੰਮਤ ਸ਼ੁਰੂ ਕਰਵਾਈ ਜਾ ਰਹੀ ਹੈ।

ਇਸਦੇ ਨਾਲ ਹੀ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਲੋਂ ਵਿਧਵਾ ਚਰਨਜੀਤ ਕੌਰ ਅਤੇ ਉਸ ਦੇ ਅਪਾਹਜ ਪੁੱਤਰ ਦੇ ਲਈ 2500 ਰੁਪਏ ਮਹੀਨਾ ਪੈਨਸ਼ਨ ਵੀ ਲਗਾਈ ਗਈ ਹੈ। ਵਿਧਵਾ ਪੀੜਤ ਚਰਨਜੀਤ ਕੌਰ ਨੇ ਕਿਹਾ ਕਿ ਉਸਦਾ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਟਰੱਸਟ ਵੱਲੋਂ ਮਕਾਨ ਉਸਾਰ ਕੇ ਕੀਤੀ ਜਾ ਰਹਿ ਮੱਦਦ ਲਈ ਓਹ ਟਰੱਸਟ ਦਾ ਧੰਨਵਾਦ ਕਰਦੀ ਹੈ।