Site icon TheUnmute.com

ਰੂਪਨਗਰ ਦੇ ਵਿਧਾਇਕ ਸੰਦੋਆ ਨੇ ਵਾਟਰ ਸਪਲਾਈ ਦਫਤਰ ‘ਚ ਛਾਪੇ ਦੌਰਾਨ ਕੱਢੀ ਭਡ਼ਾਸ

ਅਮਰਜੀਤ ਸਿੰਘ ਸੰਦੋਆ

ਚੰਡੀਗੜ੍ਹ, 25 ਅਕਤੂਬਰ 2021: ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਰੂਪਨਗਰ ਵਿਖੇ ਵਾਟਰ ਸਪਲਾਈ ਵਿਭਾਗ ਦੇ ਦਫਤਰ ਵਿਖੇ ਸਵੇਰੇ 9 ਵਜੇ ਛਾਪਾ ਮਾਰਿਆ । ਮੌਕੇ ਤੇ ਦਫਤਰ ਵਿਚ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਮੌਜੂਦ ਨਹੀਂ ਸਨ। ਵਿਧਾਇਕ ਸੰਦੋਆ ਨੇ ਕਿਹਾ ਕਿ 9.30 ਵੱਜ ਚੁੱਕੇ ਹਨ ਪਰ ਹਾਲੇ ਤੱਕ ਐਕਸੀਅਨ ਸਾਹਿਬ ਦਫਤਰ ਨਹੀਂ ਪਹੁੰਚੇ ਹਨ। ਸੰਦੋਆ ਨੇ ਕਿਹਾ ਕਿ ਅਫਸਰ ਘਰ ਵਿਚ ਸੌ ਰਹੇ ਹਨ। ਜਦੋਂ ਕਿ ਰੂਪਨਗਰ ਜਿਲ੍ਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਆਪਣਾ ਜਿਲ੍ਹਾ ਹੈ।

ਪਿੰਡ ਬਾਗਵਾਲੀ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਾਟਰ ਸਪਲਾਈ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਅਤੇ ਹਦਾਇਤ ਕੀਤੀ ਕਿ ਪਿੰਡ ਬਾਗਵਾਲੀ ਵਿਖੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਏ। ਸੰਦੋਆ ਨੇ ਕਿਹਾ ਕਿ ਪਿੰਡ ਬਾਗਵਾਲੀ ਦੇ ਲੋਕਾਂ ਨੇ ਮੈਨੂੰ ਕਿਹਾ ਸੀ ਕਿ ਪਿੰਡ ਵਿਚ ਪਾਣੀ ਨਹੀਂ ਆ ਰਿਹਾ ਅਤੇ ਪਰੇਸ਼ਾਨੀ ਹੋ ਰਹੀ ਹੈ।

Exit mobile version