ਮਸ਼ਹੂਰ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦੇ ਲਾਈਵ ਸ਼ੋਅ ਦੌਰਾਨ ਹੰਗਾਮਾ, ਜਾਣੋ ਮਾਮਲਾ

2 ਮਾਰਚ 2025: ਮਸ਼ਹੂਰ ਪੰਜਾਬੀ ਗਾਇਕ ਦੇ ਲਾਈਵ ਸ਼ੋਅ (live show) ਦੌਰਾਨ ਭਾਰੀ ਹੰਗਾਮਾ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਮੋਰਿੰਡਾ (morinda) ਵਿੱਚ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ ਹੋਇਆ।

ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦਿਲਪ੍ਰੀਤ ਢਿੱਲੋਂ (dilpreet dhillon) ਨੇ ਸਟੇਜ ‘ਤੇ ਸਿਰਫ ਅੱਧਾ ਘੰਟਾ ਲਾਈਵ ਪਰਫਾਰਮੈਂਸ ਦਿੱਤੀ, ਜਿਸ ਕਾਰਨ ਲੋਕ ਗੁੱਸੇ ‘ਚ ਆ ਗਏ। ਸ਼ੋਅ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦਿਲਪ੍ਰੀਤ ਨੇ ਅੱਧਾ ਘੰਟਾ ਲਾਈਵ ਪਰਫਾਰਮੈਂਸ ਦਿੱਤੀ, ਜਿਸ ‘ਚੋਂ ਉਸ ਨੇ 10 ਮਿੰਟ ‘ਹੈਲੋ ਹੈਲੋ’ ‘ਚ ਬਿਤਾਏ। ਇਸ ਤੋਂ ਬਾਅਦ ਪ੍ਰਦਰਸ਼ਨ ਸਿਰਫ 20 ਮਿੰਟ ਲਈ ਦਿੱਤਾ ਗਿਆ। ਪ੍ਰਦਰਸ਼ਨ ਤੋਂ ਬਾਅਦ ਜਿਵੇਂ ਹੀ ਦਿਲਪ੍ਰੀਤ ਸਟੇਜ (dilpreet stage) ਤੋਂ ਹੇਠਾਂ ਆਇਆ ਤਾਂ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

Read More:  ਦਿਲਜੀਤ ਦੋਸਾਂਝ ਦੇ LIVE SHOW ‘ਚ ਲੜਕੇ ਨੇ ਲੜਕੀ ਨੂੰ ਕੀਤਾ ਪ੍ਰਪੋਜ਼

Scroll to Top