July 4, 2024 9:22 pm
Anil Vij

ਆਈਐੱਲਆਈ ਤੇ ਗੰਭੀਰ ਤੀਬਰ ਸਾਹ ਸੰਕ੍ਰਮਣ ਦੇ ਕੇਸਾਂ ਦੇ RTPCR ਟੇਸਟ ਕੀਤੇ ਜਾਣਗੇ: ਅਨਿਲ ਵਿਜ

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਨਿਲ ਵਿਜ (Anil Vij) ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਵਿੱਖ ਵਿਚ ਆਈਐੱਲਆਈ ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਐੱਸਏਆਰਆਈ) ਦੇ ਕੇਸਾਂ ਦਾ ਆਰਟੀਪੀਸੀਆਰ ਟੇਸਟ ਕੀਤਾ ਜਾਵੇਗਾ।

ਅਨਿਲ ਵਿਜ ਅੱਜ ਦੇਸ਼ ਦੇ ਕੁੱਝ ਸੂਬਿਆਂ ਵਿਚ ਹਾਲ ਹੀ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਵਾਧਾ ਅਤੇ ਦੇਸ਼ ਵਿਚ ਕੋਵਿਡ-19 ਦੇ ਜੇਏਨ.1 ਵੈਰੀਏਂਟ ਦੇ ਪਹਿਲੇ ਮਾਮਲੇ ਦਾ ਪਤਾ ਚੱਲਣ ਦੇ ਮੱਦੇਨਜਰ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵਿਆ ਅਤੇ ਹੋਰ ਸੂਬਿਆਂ ਦੇ ਸਿਹਤ ਮੰਤਰੀਆਂ ਅਤੇ ਸਕੱਤਰਾਂ ਦੇ ਨਾਲ ਸੁਰੱਖਿਆ ਉਪਾਆਂ ‘ਤੇ ਪ੍ਰਬੰਧਿਤ ਵੀਡੀਓ ਕਾਨਫ੍ਰੈਂਸਿੰਗ ਵਿਚ ਬੋਲ ਰਹੇ ਸਨ।

ਉਨ੍ਹਾਂ ਨੇ ਅੱਜ ਸੁਝਾਅਦਿੰਦੇ ਹੋਏ ਕਿਹਾ ਕਿ ਆਈਐੱਲਆਈ ਲੱਛਣ ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਐੱਸਏਆਰਆਈ) ਕੇਸਾਂ ਵਿਚ ਆਰਟੀਪੀਸੀਆਰ ਟੇਸਟ ਜਰੂਰੀ ਹੋਣੇ ਚਾਹੀਦੇ ਹਨ ਅਤੇ ਕੋਵਿਡ-19 ਨੂੰ ਨੋਟੀਫਾਈ ਬੀਮਾਰੀ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਨਿਜੀ ਹਸਪਤਾਲਾਂ ਵਿਚ ਕੋਈ ਕੇਸ ਆਵੇ ਤਾਂ ਊਹ ਸੀਏਓ ਤੇ ਸਰਕਾਰੀ ਹਸਪਤਾਲਾਂ ਨੂੰ ਜਾਣਕਾਰੀਆਂ ਦੇਣ।

ਉਨ੍ਹਾਂ (Anil Vij) ਨੇ ਕਿਹਾ ਕਿ ਇਨਫਲੂਏਂਜਾ ਵਰਗੀ ਬੀਮਾਰੀ (ਆਈਏਲਆਈ) ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਏਸਏਆਰਆਈ) ਮਾਮਲਿਆਂ ਦੀ ਨਿਗਰਾਨੀ ਅਤੇ ਰਿਪੋਰਟ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਅਜਿਹੇ ਮਾਮਲਿਆਂ ਦੀ ਸ਼ੁਰੂਆਤ ਵੱਧਣ ਦਾ ਪਤਾ ਲਗਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮਾਕਡ੍ਰਿਲ ਕੀਤੀ ਹੈ ਅਤੇ ਇਸ ਮਾਮਲੇ ਵਿਚ ਪੂਰੀ ਤਿਆਰ ਹੈ। ਹਰਿਆਣਾ ਵਿਚ 238 ਪੀਐੱਸਏ ਪਲਾਂਟ ਚਾਲੂ ਹਾਲਤ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਉਪਰੋਕਤ ਬੀਮਾਰੀ ਨਾਂਲ ਲੜਨ ਦੇ ਲਈ ਸੂਬਾ ਸਰਕਾਰ ਨੇ ਸਬੰਧਿਤ ਵਿਭਗਾ ਨੂੰ ਅਲਰਟ ਕਰ ਦਿੱਤਾ ਹੈ।

ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੱਜ ਕੇਂਦਰੀ ਸਿਹਤ ਮੰਤਰੀ ਅਤੇ ਸੂਬਿਆਂ ਦੇ ਸਿਹਤ ਮੰਤਰੀਆਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਹੋਈ ਹੈ, ਜਿਸ ਵਿਚ ਆਈਐੱਲਆਈ ਲੱਛਣ ਅਤੇ ਗੰਭੀਰ ਤੀਬਰ ਸਾਹ ਸੰਕ੍ਰਮਣ (ਐੱਸਏਆਰਆਈ) ਬਾਰੇ ਗਾਇਡਲਾਇਨ ‘ਤੇ ਚਰਚਾ ਹੋਈ ਹੈ, ਇਸ ਦੇ ਬਾਅਦ ਸੂਬਾ ਪੱਧਰ ਦੀ ਬੈਠਕ ਕੀਤੀ ਗਈ ਹੈ ਅਤੇ ਜਿਸ ਵਿਚ ਸਮੱਗਰੀਆਂ ਨੁੰ ਜਾਂਚਿਆ ਗਿਆ ਹੈ।