RTI

RTI ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ 175 ਕੇਸਾਂ ਦਾ ਕੀਤਾ ਨਿਪਟਾਰਾ

ਚੰਡੀਗੜ੍ਹ, 29 ਅਗਸਤ 2025: ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਨੇ ਇੱਕ ਵਿਅਕਤੀ ਦੁਆਰਾ ਆਰ.ਟੀ.ਆਈ.ਐਕਟ (RTI Act) ਤਹਿਤ ਦਾਇਰ 175 ਕੇਸਾਂ ਦਾ ਨਿਪਟਾਰਾ ਕੀਤਾ ਹੈ। ਇਸ ਸੰਬੰਧੀ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਦੇ ਬੈਂਚ ਕੋਲ ਲੁਧਿਆਣਾ ਦੇ ਡਾਬਾ-ਲੋਹਾਰਾ ਮਾਰਗ ਸਥਿਤ ਮਹਾ ਸਿੰਘ ਨਗਰ ਨਿਵਾਸੀ ਸਰਬਜੀਤ ਸਿੰਘ ਗਿੱਲ ਦੁਆਰਾ ਦਾਇਰ 175 ਮਾਮਲੇ ਅਗਸਤ ਮਹੀਨੇ ਦੀਆਂ ਵੱਖ-ਵੱਖ ਤਾਰੀਖਾਂ ਨੂੰ ਸੁਣਵਾਈ ਲਈ ਲੱਗੇ ਸਨ।

ਉਨ੍ਹਾਂ ਦੱਸਿਆ ਕਿ ਸਰਬਜੀਤ ਸਿੰਘ ਗਿੱਲ ਵੱਲੋਂ ਦਾਇਰ ਕੇਸਾਂ ‘ਚੋਂ 5 ਅਗਸਤ 2025 ਨੂੰ 36 ਕੇਸ,6 ਅਗਸਤ 2025 ਨੂੰ 26 ਅਤੇ 7 ਅਗਸਤ 2025 ਨੂੰ 35 ਕੇਸ, 19 ਅਗਸਤ 2025 ਨੂੰ 30 ਕੇਸ, 20 ਅਗਸਤ 2025 ਨੂੰ 26 ਸੁਣਵਾਈ ਲਈ ਲੱਗੇ ਸਨ, ਜਿਨ੍ਹਾਂ ‘ਚ ਸਬੰਧਤ ਧਿਰਾਂ ਜਾਣਕਾਰੀ ਸਮੇਤ ਹਾਜ਼ਰ ਸਨ ਅਤੇ ਕਮਿਸ਼ਨਰ ਵਲੋਂ ਸਾਰੇ ਕੇਸ ਇਕੱਲੇ ਇਕੱਲੇ ਸੁਣੇ ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ਦੀ ਸੁਣਵਾਈ ਦੌਰਾਨ ਮੁਦਈ ਸਰਬਜੀਤ ਸਿੰਘ ਗਿੱਲ ਪੇਸ਼ ਨਹੀਂ ਹੋਇਆ, ਜਿਸ ‘ਤੇ ਕਮਿਸ਼ਨ ਵੱਲੋਂ ਮੁਦਈ ਨੂੰ ਆਪਣਾ ਪੱਖ ਰੱਖਣ ਲਈ 10 ਦਿਨ ਦਾ ਸਮਾਂ ਦਿੱਤਾ, ਪਰ ਮੁਦਈ ਨੇ ਇਸ ਸਮੇਂ ‘ਚ ਵੀ ਆਪਣਾ ਪੱਖ ਪੇਸ਼ ਨਹੀਂ ਕੀਤਾ। ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਸੰਦੀਪ ਸਿੰਘ ਧਾਲੀਵਾਲ ਇਨ੍ਹਾਂ ਮਾਮਲਿਆਂ ਦੀ 20 ਅਗਸਤ ਅਤੇ 28 ਅਗਸਤ 2025 ਨੂੰ ਮੁੜ ਸੁਣਵਾਈ ਕੀਤੀ ਤਾਂ ਸਰਬਜੀਤ ਸਿੰਘ ਗਿੱਲ ਨੇ ਦਾਇਰ 175 ਕੇਸਾਂ ਦਾ ਨਿਪਟਾਰਾ ਕੀਤਾ |

ਕਮਿਸ਼ਨ ਦੇ ਧਿਆਨ ‘ਚ ਆਇਆ ਹੈ ਕਿ ਇਨ੍ਹਾਂ ਕੇਸਾਂ ‘ਚ ਲਗਾਤਾਰ ਗੈਰ-ਹਾਜ਼ਰੀ ਕਾਰਨ ਕਮਿਸ਼ਨ ਦੇ ਸਮੇਂ ਅਤੇ ਸਰੋਤਾਂ ਦੀ ਕਾਫ਼ੀ ਬਰਬਾਦੀ ਹੋਈ ਹੈ ਅਤੇ ਵਾਰ-ਵਾਰ ਸੁਣਵਾਈਆਂ ‘ਚ ਹਾਜ਼ਰ ਹੋ ਕੇ ਜਵਾਬ ਦਾਇਰ ਕਰਨ ਵਾਲੀਆਂ ਸਰਕਾਰੀ ਅਥਾਰਟੀਆਂ ਦੇ ਅਧਿਕਾਰਤ ਕੰਮਕਾਜ ‘ਚ ਬੇਲੋੜਾ ਵਿਘਨ ਪਿਆ ਹੈ।

ਅਜਿਹਾ ਵਤੀਰਾ ਨਾ ਸਿਰਫ਼ ਮੁਕੱਦਮੇਬਾਜ਼ਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਲੰਬਿਤ ਮਾਮਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਸਬੰਧੀ ਕਮਿਸ਼ਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਮਿਸ਼ਨ ਨੇ ਕਿਹਾ ਹੈ ਕਿ ਲੰਬਿਤ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ, ਫਜ਼ੂਲ, ਵਾਰ-ਵਾਰ ਹੋਣ ਵਾਲੀ ਮੁਕੱਦਮੇਬਾਜ਼ੀ ਲਈ ਜਨਤਕ ਸਰੋਤਾਂ ਦੀ ਵਰਤੋਂ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਮੁਕੱਦਮਾ ਨਾ ਚਲਾਉਣ ਕਾਰਨ ਸਰਬਜੀਤ ਸਿੰਘ ਗਿੱਲ ਵੱਲੋਂ ਦਾਇਰ ਅਪੀਲਾਂ ਨੂੰ ਖਾਰਜ ਕਰ ਦਿੱਤਾ ਹੈ। ਸਰਬਜੀਤ ਸਿੰਘ ਗਿੱਲ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਚੀਫ਼ ਇਨਫੋਰਮੇਸ਼ਨ ਕਮਿਸ਼ਨਰ ਵੱਲੋਂ 25 ਫਰਵਰੀ 2025 ਨੂੰ ਆਰ.ਟੀ.ਆਈ.ਐਕਟ ਦੀ ਦੁਰਵਰਤੋ ਕਰਨ ਦੇ ਦੋਸ਼ ‘ਚ ਬਲੈਕਲਿਸਟ ਕੀਤਾ ਗਿਆ ਸੀ।

Read More: ਆਨਲਾਈਨ NRI ਮੀਟਿੰਗਾਂ ‘ਚ ਪ੍ਰਵਾਸੀ ਭਾਰਤੀਆਂ ਦੀਆਂ 600 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ: ਕੁਲਦੀਪ ਸਿੰਘ ਧਾਲੀਵਾਲ

Scroll to Top