ਚੰਡੀਗੜ੍ਹ, 18 ਫਰਵਰੀ 2026: ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬਲਾਕ ਅਬੋਹਰ (ਫ਼ਾਜ਼ਿਲਕਾ) ਖਿਲਾਫ਼ ਵਾਰੰਟ ਜਾਰੀ ਕੀਤਾ ਹੈ। ਇਸ ਸਬੰਧੀ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਹਾਕਮ ਸਿੰਘ ਸਪੁੱਤਰ ਅਮਰ ਸਿੰਘ ਵਾਸੀ ਪਿੰਡ ਰਾਮਗੜ੍ਹ ਤਹਿਸੀਲ ਅਬੋਹਰ ਵੱਲੋਂ ਦਾਇਰ ਕੇਸ ਨੰ. 6508 ਆਫ 2023 ‘ਚ ਅੰਤਰਪ੍ਰੀਤ ਸਿੰਘ ਦੇ ਪੀ.ਆਈ.ਓ. ਕਮ- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ 19 ਮਾਰਚ, 2026 ਨੂੰ ਆਰ.ਟੀ.ਆਈ. ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਵਾਰੰਟ ਜਾਰੀ ਕੀਤੇ ਹਨ।
ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਅੰਤਰਪ੍ਰੀਤ ਸਿੰਘ ਹੁਣ ਤੱਕ ਹੋਈਆਂ 5 ਸੁਣਵਾਈਆਂ ਦੌਰਾਨ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਗੈਰ ਹਾਜ਼ਰ ਰਹੇ। ਉਨ੍ਹਾਂ ਦੱਸਿਆ ਕਿ ਆਰ.ਟੀ.ਆਈ. ਕਮਿਸ਼ਨ ਵੱਲੋਂ ਅੰਤਰਪ੍ਰੀਤ ਸਿੰਘ ਦੀ ਤਨਖ਼ਾਹ ਵੀ ਅਟੈਚ ਕਰਨ ਸਬੰਧੀ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਹਨ।
ਕਮਿਸ਼ਨ ਦੇ ਮੁਤਾਬਕ ਹੁਣ ਉਕਤ ਮਾਮਲੇ ‘ਚ ਕਮਿਸ਼ਨ ਵੱਲੋਂ ਆਰ.ਟੀ.ਐਕਟ 2005 ਦੀ ਧਾਰਾ 18 (3) (ਏ) ਅਧੀਨ ਐਸ.ਐਸ.ਪੀ. ਫ਼ਾਜ਼ਿਲਕਾ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਅੰਤਰਪ੍ਰੀਤ ਸਿੰਘ ਦੇ ਪੀ.ਆਈ.ਓ. ਕਮ- ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਅਬੋਹਰ ਨੂੰ ਇਨ੍ਹਾਂ ਵਾਰੰਟ ਦੀ ਕਾਪੀ ਤਾਮੀਲ ਕਰਵਾਉਣ ਅਤੇ ਕੇਸ ਦੀ ਅਗਲੀ ਤਾਰੀਖ਼ 19 ਮਾਰਚ, 2026 ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੀ ਹਦਾਇਤ ਜਾਰੀ ਕੀਤੀ ਜਾਵੇ।
Read More: Jalandhar Police Encounter: ਜਲੰਧਰ ‘ਚ ਪੁਲਿਸ ਮੁਕਾਬਲੇ ਦੌਰਾਨ ਕੌਸ਼ਲ ਚੌਧਰੀ ਗੈਂਗ ਦਾ ਸ਼ੂਟਰ ਕਾਬੂ




