ਚੰਡੀਗੜ੍ਹ, 26 ਮਾਰਚ 2025: IPL 2025: ਇੰਡੀਅਨ ਪ੍ਰੀਮੀਅਰ ਲੀਗ 2025 ਦੇ ਛੇਵੇਂ ਮੈਚ ‘ਚ ਅੱਜ ਰਾਜਸਥਾਨ ਰਾਇਲਜ਼ (RR) ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ਼ (KKR) ਨਾਲ ਹੋਵੇਗਾ। ਇਹ ਮੈਚ ਰਾਜਸਥਾਨ ਦੇ ਦੂਜੇ ਘਰੇਲੂ ਮੈਦਾਨ, ਬਾਰਸਾਪਾਰਾ ਕ੍ਰਿਕਟ ਸਟੇਡੀਅਮ, ਗੁਹਾਟੀ ਵਿਖੇ ਸ਼ਾਮ 7:30 ਵਜੇ ਖੇਡਿਆ ਜਾਵੇਗਾ।
ਜਿਕਰਯੋਗ ਹੈ ਕਿ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਲਈ ਸੀਜ਼ਨ ਦਾ ਦੂਜਾ ਮੈਚ ਹੋਵੇਗਾ। ਕੋਲਕਾਤਾ ਨੂੰ ਆਪਣੇ ਪਹਿਲੇ ਮੈਚ ‘ਚ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ ਰਾਜਸਥਾਨ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਆਈਪੀਐਲ ‘ਚ ਹੁਣ ਤੱਕ 30 ਮੈਚ ਖੇਡੇ ਜਾ ਚੁੱਕੇ ਹਨ। ਰਾਜਸਥਾਨ ਨੇ 14 ਮੈਚ ਜਿੱਤੇ ਅਤੇ ਕੋਲਕਾਤਾ ਨੇ ਵੀ 14 ਮੈਚ ਜਿੱਤੇ। ਇੱਕ ਮੈਚ ਬੇਨਤੀਜਾ ਰਿਹਾ ਅਤੇ ਇੱਕ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਦੋਵੇਂ ਟੀਮਾਂ ਗੁਹਾਟੀ ‘ਚ ਦੂਜੀ ਵਾਰ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।
RR ਬਨਾਮ KKR ਮੈਚ ਲਈ ਪਿੱਚ ਰਿਪੋਰਟ
ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਹੈ। ਇੱਥੇ ਹੁਣ ਤੱਕ ਹਾਈ ਸਕੋਰਿੰਗ ਮੈਚ ਦੇਖੇ ਗਏ ਹਨ। ਹੁਣ ਤੱਕ ਇੱਥੇ 4 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 2 ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤ ਗਈ। ਇੱਕ ਮੈਚ ਪਿੱਛਾ ਕਰਨ ਵਾਲੀ ਟੀਮ ਨੇ ਜਿੱਤਿਆ। ਇੱਕ ਮੈਚ ਅਧੂਰਾ ਰਿਹਾ। ਇੱਥੇ ਸਭ ਤੋਂ ਵੱਧ ਟੀਮ ਸਕੋਰ 199/4 ਹੈ, ਜੋ ਰਾਜਸਥਾਨ ਨੇ 2023 ਦੇ ਸੀਜ਼ਨ ‘ਚ ਦਿੱਲੀ ਕੈਪੀਟਲਜ਼ ਵਿਰੁੱਧ ਬਣਾਇਆ ਸੀ।
ਕਿਹੋ ਜਿਹਾ ਰਹੇਗਾ ਮੌਸਮ
ਮੈਚ ਵਾਲੇ ਦਿਨ ਗੁਹਾਟੀ ਦਾ ਮੌਸਮ ਬਹੁਤ ਗਰਮ ਰਹੇਗਾ। ਦਿਨ ਭਰ ਚਮਕਦਾਰ ਧੁੱਪ ਰਹੇਗੀ। ਮੀਂਹ ਪੈਣ ਦੀ ਬਿਲਕੁਲ ਵੀ ਸੰਭਾਵਨਾ ਨਹੀਂ ਹੈ। ਬੁੱਧਵਾਰ ਨੂੰ ਇੱਥੇ ਤਾਪਮਾਨ 22 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
Read More: DC ਬਨਾਮ LSG: ਦਿੱਲੀ ਕੈਪੀਟਲਜ਼ ਦੇ ਆਸ਼ੂਤੋਸ਼ ਸ਼ਰਮਾ ਨੇ ਲਖਨਊ ਤੋਂ ਖੋਹਿਆ ਜਿੱਤਿਆ ਮੈਚ