July 6, 2024 11:47 pm
RR vs GT

RR vs GT: ਮੌਜੂਦਾ ਚੈਂਪੀਅਨ ਗੁਜਰਾਤ ਨੇ ਰਾਜਸਥਾਨ ਰਾਇਲਜ਼ ਨੂੰ 9 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ 05 ਮਈ 2023: ਆਈ.ਪੀ.ਐੱਲ ਦੇ 48ਵੇਂ ਮੈਚ ‘ਚ ਰਾਜਸਥਾਨ ਰਾਇਲਸ (Rajasthan Royals)  ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਦੇ 12 ਅਤੇ ਰਾਜਸਥਾਨ ਦੇ 10 ਅੰਕ ਹਨ। ਜੇਕਰ ਰਾਜਸਥਾਨ ਦੀ ਟੀਮ ਇਸ ਮੈਚ ‘ਚ ਜਿੱਤ ਜਾਂਦੀ ਹੈ ਤਾਂ ਉਹ ਪਹਿਲੇ ਸਥਾਨ ‘ਤੇ ਪਹੁੰਚ ਜਾਵੇਗੀ।

ਰਾਜਸਥਾਨ (Rajasthan Royals) ਦੀ ਟੀਮ ਵਿੱਚ ਜੇਸਨ ਹੋਲਡਰ ਦੀ ਥਾਂ ਐਡਮ ਜੈਂਪਾ ਦੀ ਵਾਪਸੀ ਹੋਈ ਹੈ। ਜਦਕਿ ਗੁਜਰਾਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।

ਦੋਵਾਂ ਟੀਮਾਂ ਦੇ ਪਲੇਇੰਗ-11

ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਕਪਤਾਨ ਅਤੇ ਵਿਕਟਕੀਪਰ), ਜੋਸ ਬਟਲਰ, ਯਸ਼ਸਵੀ ਜੈਸਵਾਲ, ਦੇਵਦੱਤ ਪਡਿਕਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਧਰੁਵ ਜੁਰੇਲ, ਟ੍ਰੇਂਟ ਬੋਲਟ, ਐਡਮ ਜੈਂਪਾ , ਯੁਜਵੇਂਦਰ ਚਾਹਲ ਅਤੇ ਸੰਦੀਪ ਸ਼ਰਮਾ।

ਇਮਪੈਕਟ ਖਿਡਾਰੀ: ਨਵਦੀਪ ਸੈਣੀ, ਰਿਆਨ ਪਰਾਗ, ਕੇਐਮ ਆਸਿਫ਼, ਕੁਲਦੀਪ ਸੇਨ।

ਗੁਜਰਾਤ ਟਾਇਟਨਸ: ਹਾਰਦਿਕ ਪੰਡਯਾ (ਕਪਤਾਨ), ਰਿਧੀਮਾਨ ਸਾਹਾ (ਵਿਕਟਕੀਪਰ), ਅਭਿਨਵ ਮਨੋਹਰ, ਵਿਜੇ ਸ਼ੰਕਰ, ਡੇਵਿਡ ਮਿਲਰ, ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਮੁਹੰਮਦ ਸ਼ਮੀ, ਮੋਹਿਤ ਸ਼ਰਮਾ, ਜੋਸ਼ੂਆ ਲਿਟਲ।

ਇਮਪੈਕਟ ਖਿਡਾਰੀ: ਸ਼ੁਭਮਨ ਗਿੱਲ, ਸਾਈ ਕਿਸ਼ੋਰ, ਸ਼੍ਰੀਕਰ ਭਾਰਤ, ਸਾਈ ਸੁਦਰਸ਼ਨ, ਸ਼ਿਵਮ ਮਾਵੀ।