ਸਪੋਰਟਸ, 30 ਮਾਰਚ 2026: RR ਬਨਾਮ CSK: ਆਈਪੀਐਲ ਦੇ 19ਵੇਂ ਸੀਜ਼ਨ ‘ਚ ਐਮਐਸ ਧੋਨੀ ਤੋਂ ਬਿਨਾਂ ਖੇਡ ਰਹੀ ਚੇਨਈ ਸੁਪਰ ਕਿੰਗਜ਼ ਨੂੰ ਰਾਜਸਥਾਨ ਰਾਇਲਜ਼ ਨੇ 8 ਵਿਕਟਾਂ ਨਾਲ ਹਰਾ ਦਿੱਤਾ। ਆਰਆਰ ਨੇ ਸੋਮਵਾਰ ਨੂੰ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ 19.4 ਓਵਰਾਂ ‘ਚ 127 ਦੌੜਾਂ ‘ਤੇ ਆਲ ਆਊਟ ਹੋ ਗਈ। ਰਾਜਸਥਾਨ ਨੇ ਸਿਰਫ 2 ਵਿਕਟਾਂ ਦੇ ਨੁਕਸਾਨ ‘ਤੇ 12.1 ਓਵਰਾਂ ‘ਚ ਟੀਚਾ ਪ੍ਰਾਪਤ ਕਰ ਲਿਆ।
ਵੈਭਵ ਸੂਰਿਆਵੰਸ਼ੀ ਨੇ ਸਿਰਫ 15 ਗੇਂਦਾਂ ‘ਤੇ ਅਰਧ ਸੈਂਕੜਾ ਲਗਾਇਆ, ਜਿਸ ‘ਚ 52 ਦੌੜਾਂ ਬਣਾਈਆਂ। ਵੈਭਵ ਨੇ 4 ਚੌਕੇ ਅਤੇ 5 ਛੱਕੇ ਲਗਾਏ। ਰਵਿੰਦਰ ਜਡੇਜਾ, ਜੋਫਰਾ ਆਰਚਰ ਅਤੇ ਨੰਦਰੇ ਬਰਗਰ ਨੇ 2-2 ਵਿਕਟਾਂ ਲਈਆਂ। ਚੇਨਈ ਲਈ ਜੈਮੀ ਓਵਰਟਨ ਸਭ ਤੋਂ ਵੱਧ ਸਕੋਰਰ ਰਿਹਾ, ਜਿਸਨੇ 43 ਦੌੜਾਂ ਬਣਾਈਆਂ। ਅੰਸ਼ੁਲ ਕੰਬੋਜ ਨੇ 2 ਵਿਕਟਾਂ ਲਈਆਂ।
ਸੀਐਸਕੇ ਦੇ ਸਾਬਕਾ ਕਪਤਾਨ ਐਮਐਸ ਧੋਨੀ ਸੱਟ ਕਾਰਨ 2 ਹਫ਼ਤਿਆਂ ਲਈ ਬਾਹਰ ਹਨ। ਦੱਖਣੀ ਅਫਰੀਕਾ ਦੇ ਡੇਵਾਲਡ ਬ੍ਰੇਵਿਸ ਵੀ ਸੱਟ ਕਾਰਨ 3 ਮੈਚ ਨਹੀਂ ਖੇਡਣਗੇ। ਰੁਤੁਰਾਜ ਗਾਇਕਵਾੜ ਪਾਰੀ ਦੀ ਕਪਤਾਨੀ ਕਰ ਰਹੇ ਹਨ, ਜਦੋਂ ਕਿ ਸੰਜੂ ਸੈਮਸਨ ਨੂੰ ਓਪਨਿੰਗ ਕਰਵਾਈ । ਦੋਵੇਂ ਪਹਿਲੇ ਮੈਚ ਵਿੱਚ ਸਿਰਫ਼ 6-6 ਦੌੜਾਂ ਹੀ ਬਣਾ ਸਕੇ।
Read More: PBKS ਬਨਾਮ GT: ਮੁੱਲਾਂਪੁਰ ‘ਚ ਭਲਕੇ ਪੰਜਾਬ ਕਿੰਗਜ਼ ਦਾ ਗੁਜਰਾਤ ਟਾਈਟਨਜ਼ ਨਾਲ ਮੁਕਾਬਲਾ




