June 30, 2024 7:52 pm
Mumbai Indians

IPL ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਲਗਾਤਾਰ ਚੌਥੀ ਹਾਰ

ਚੰਡੀਗੜ੍ਹ, 11 ਅਪ੍ਰੈਲ 2024: ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bengaluru) ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਇੰਡੀਅਨਜ਼ (MI) ਨੇ 15.3 ਓਵਰਾਂ ਵਿੱਚ 197 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਚੌਥੀ ਵਾਰ ਟੀਮ ਨੇ 17 ਓਵਰਾਂ ਤੋਂ ਪਹਿਲਾਂ 190 ਤੋਂ ਵੱਧ ਦਾ ਟੀਚਾ ਹਾਸਲ ਕਰ ਲਿਆ, MI ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ।

ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਸਿਰਫ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਹ ਆਰਸੀਬੀ ਖਿਲਾਫ 5 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਆਰਸੀਬੀ ਦੇ ਗਲੇਨ ਮੈਕਸਵੈੱਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ, ਉਹ ਆਈਪੀਐਲ ਵਿੱਚ ਸਭ ਤੋਂ ਵੱਧ 17 ਵਾਰ ਜ਼ੀਰੋ ‘ਤੇ ਆਊਟ ਹੋਣ ਵਾਲੇ ਖਿਡਾਰੀ ਬਣੇ।

ਦੋਵੇਂ ਟੀਮਾਂ ਦੀ ਪਲੇਇੰਗ-11

ਰਾਇਲ ਚੈਲੇਂਜਰਜ਼ ਬੰਗਲੌਰ (Royal Challengers Bengaluru) : ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਕਪਤਾਨ), ਵਿਲ ਜੈਕਸ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਰੀਸ ਟਾਪਲੀ, ਵਿਜੇ ਕੁਮਾਰ ਵਿਸ਼ਾਕ, ਮੁਹੰਮਦ ਸਿਰਾਜ, ਆਕਾਸ਼ ਦੀਪ।

ਪ੍ਰਭਾਵੀ ਖਿਡਾਰੀ: ਸੁਯਸ਼ ਪ੍ਰਭੂਦੇਸਾਈ, ਸੌਰਵ ਚੌਹਾਨ, ਸਵਪਨਿਲ ਸਿੰਘ, ਰਾਜਨ ਕੁਮਾਰ, ਕਰਨ ਸ਼ਰਮਾ।

ਮੁੰਬਈ ਇੰਡੀਅਨਜ਼ (Mumbai Indians) : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਰੋਮੀਓ ਸ਼ੈਫਰਡ, ਮੁਹੰਮਦ ਨਬੀ, ਸ਼੍ਰੇਅਸ ਗੋਪਾਲ, ਜਸਪ੍ਰੀਤ ਬੁਮਰਾਹ, ਗੇਰਾਲਡ ਕੋਏਟਜ਼ੀ, ਆਕਾਸ਼ ਮਧਵਾਲ।

ਪ੍ਰਭਾਵ ਖਿਡਾਰੀ: ਸੂਰਿਆਕੁਮਾਰ ਯਾਦਵ, ਡੀਵਾਲਡ ਬਰੂਇਸ, ਨਮਨ ਧੀਰ, ਨੇਹਲ ਵਢੇਰਾ, ਹਾਰਵਿਕ ਦੇਸਾਈ।