ਵੈਸਟਇੰਡੀਜ਼ , 17 ਮਈ 2025: ਵੈਸਟਇੰਡੀਜ਼ ਨੇ ਦੋ ਸਾਲਾਂ ਤੋਂ ਟੈਸਟ ਟੀਮ ਤੋਂ ਬਾਹਰ ਚੱਲ ਰਹੇ ਹਰਫ਼ਨਮੌਲਾ ਰੋਸਟਨ ਚੇਜ਼ (Roston Chase) ਨੂੰ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰੋਸਟਨ ਚੇਜ਼ ਕ੍ਰੇਗ ਬ੍ਰੈਥਵੇਟ ਦੀ ਜਗ੍ਹਾ ਲੈਣਗੇ। ਬ੍ਰੈਥਵੇਟ ਨੇ ਇਸ ਸਾਲ ਮਾਰਚ ‘ਚ ਟੈਸਟ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੀ ਕਪਤਾਨੀ ਹੇਠ ਖੇਡੇ 39 ਮੈਚਾਂ ‘ਚੋਂ ਵੈਸਟਇੰਡੀਜ਼ ਨੇ 10 ਟੈਸਟ ਜਿੱਤੇ, 22 ਹਾਰੇ ਅਤੇ ਸੱਤ ਡਰਾਅ ਖੇਡੇ।
ਚੇਜ਼ (Roston Chase) ਨੇ ਆਖਰੀ ਵਾਰ ਮਾਰਚ 2023 ‘ਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਖੇਡਿਆ ਸੀ। ਉਦੋਂ ਤੋਂ, ਉਨਾਂ ਨੇ ਵੈਸਟਇੰਡੀਜ਼ ਲਈ 13 ਟੈਸਟ ਖੇਡੇ ਹਨ ਪਰ ਉਸਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ। ਹੁਣ ਟੀਮ ‘ਚ ਵਾਪਸੀ ਦੇ ਨਾਲ ਰੋਸਟਨ ਚੇਜ਼ ਨੂੰ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਇੱਕ ਵਨਡੇ ਅਤੇ ਇੱਕ ਟੀ-20 ਵਿੱਚ ਕਪਤਾਨੀ ਕਰ ਚੁੱਕੇ ਹਨ।
ਚੇਜ਼ ਦੀ ਅਗਵਾਈ ਵਾਲੀ ਟੀਮ ਆਸਟ੍ਰੇਲੀਆ ਵਿਰੁੱਧ 25 ਜੂਨ ਤੋਂ ਬ੍ਰਿਜਟਾਊਨ ‘ਚ ਸ਼ੁਰੂ ਹੋਣ ਵਾਲੀ 3 ਟੈਸਟ ਮੈਚਾਂ ਦੀ ਘਰੇਲੂ ਸੀਰੀਜ਼ ਖੇਡੇਗੀ। ਚੇਜ਼ ਨੇ ਹੁਣ ਤੱਕ 49 ਟੈਸਟ ਮੈਚਾਂ ‘ਚ 2265 ਦੌੜਾਂ ਬਣਾਈਆਂ ਹਨ, ਜਿਸ ‘ਚ 5 ਸੈਂਕੜੇ ਸ਼ਾਮਲ ਹਨ। ਉਸਦੀ ਔਸਤ 26.33 ਹੈ। ਉਨ੍ਹਾਂ ਨੇ ਗੇਂਦ ਨਾਲ 85 ਵਿਕਟਾਂ ਵੀ ਲਈਆਂ ਹਨ। ਸ਼ੁਰੂਆਤ ‘ਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਸੀ। ਪਹਿਲੇ 10 ਟੈਸਟਾਂ ‘ਚ ਉਸਦੀ ਬੱਲੇਬਾਜ਼ੀ ਔਸਤ 48.53 ਸੀ, ਪਰ ਇਸ ਤੋਂ ਬਾਅਦ ਉਸਦਾ ਗ੍ਰਾਫ ਡਿੱਗ ਗਿਆ।
Read More: ਟੈਸਟ ਆਲਰਾਊਂਡਰ ਰੈਂਕਿੰਗ ‘ਚ ਨੰਬਰ-1 ‘ਤੇ ਕਾਬਜ ਰਵਿੰਦਰ ਜਡੇਜਾ ਨੇ ਬਣਾਇਆ ਖ਼ਾਸ ਰਿਕਾਰਡ