7 ਫਰਵਰੀ 2025: ਅੱਜ ਤੋਂ ਵੈਲੇਨਟਾਈਨ ਵੀਕ (Valentine’s Week) ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਜੋੜੇ ਇੱਕ ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਮਨਾਉਂਦੇ ਹਨ। ਇਸ ਹਫ਼ਤੇ ਦੇ ਪਹਿਲੇ ਦਿਨ ਨੂੰ ਰੋਜ਼ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ, ਪ੍ਰੇਮੀ ਜੋੜੇ ਇੱਕ ਦੂਜੇ ਨੂੰ ਗੁਲਾਬ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਮੌਕੇ ‘ਤੇ ਪੰਜਾਬ ਪੁਲਿਸ ((punjab police) ਨੇ ਪੰਜਾਬੀਆਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਦੇ ਨਾਲ-ਨਾਲ ‘ਚੇਤਾਵਨੀ’ ਵੀ ਦਿੱਤੀ ਹੈ।
ਦਰਅਸਲ, ਪੰਜਾਬ ਪੁਲਿਸ ਨੇ ਜਾਅਲੀ ਖ਼ਬਰਾਂ ਵਿਰੁੱਧ ਚੇਤਾਵਨੀ ਦੇਣ ਲਈ ਰੋਜ਼ ਡੇਅ ਦੀ ਵਰਤੋਂ ਕੀਤੀ ਹੈ। ਪੰਜਾਬ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਹੈ, “ਆਓ! ਇਸ ਰੋਜ਼ ਡੇਅ ‘ਤੇ, ਆਓ ਅਫਵਾਹਾਂ ਨੂੰ ਪਿੱਛੇ ਛੱਡੀਏ ਅਤੇ ਸੱਚ ਦੀ ਖੁਸ਼ਬੂ ਫੈਲਾਈਏ। ਜਾਅਲੀ ਖ਼ਬਰਾਂ ਤੋਂ ਦੂਰ ਰਹੋ ਅਤੇ ਸਾਵਧਾਨ ਰਹੋ!”
Read More: ਪੰਜਾਬ ਪੁਲਿਸ ਨੇ ਬੀ.ਕੇ.ਆਈ ਮਾਡਿਊਲ ਦੇ ਦੋ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ, ਦੋ ਪਿਸਤੌਲਾਂ ਬਰਾਮਦ