ਮਿਊਨਿਖ, 09 ਜੂਨ 2025: ਪੁਰਤਗਾਲ ਨੇ ਯੂਈਐਫਏ ਨੇਸ਼ਨਜ਼ ਲੀਗ ਦੇ ਫਾਈਨਲ ‘ਚ ਸਪੇਨ ਨੂੰ ਪੈਨਲਟੀ ਸ਼ੂਟਆਊਟ ‘ਚ 5-3 ਨਾਲ ਹਰਾ ਕੇ ਆਪਣਾ ਦੂਜਾ ਖਿਤਾਬ ਆਪਣੇ ਨਾਂ ਕਰ ਲਿਆ। ਮਿਊਨਿਖ ‘ਚ ਖੇਡਿਆ ਖਿਤਾਬੀ ਮੈਚ ਦਾ ਪੈਨਲਟੀ ਸ਼ੂਟਆਊਟ ‘ਚ ਨਿਕਲਿਆ ।
ਫਾਈਨਲ ਦੀ ਸ਼ੁਰੂਆਤ ਪੁਰਤਗਾਲ ਲਈ ਚੰਗੀ ਨਹੀਂ ਰਹੀ। 21ਵੇਂ ਮਿੰਟ ‘ਚ ਸਪੇਨ ਦੇ ਮਾਰਟਿਨ ਨੇ ਗੋਲ ਕਰਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ। ਹਾਲਾਂਕਿ, ਸਪੈਨਿਸ਼ ਟੀਮ ਇਸ ਲੀਡ ਨੂੰ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰੱਖ ਸਕੀ। 26ਵੇਂ ਮਿੰਟ ‘ਚ ਨੂਨੋ ਮੈਂਡੇਸ ਨੇ ਗੋਲ ਕਰਕੇ ਸਕੋਰ ਬਰਾਬਰ ਕਰ ਦਿੱਤਾ। ਹਾਫ ਟਾਈਮ ਤੋਂ ਪਹਿਲਾਂ, ਸਪੇਨ ਦੇ ਮਿਕੇਲ ਓਯਾਰਜ਼ਾਬੇ ਨੇ ਗੋਲ ਕਰਕੇ ਸਪੇਨ ਨੂੰ 2-1 ਨਾਲ ਅੱਗੇ ਕਰ ਦਿੱਤਾ।
ਇਸ ਤੋਂ ਬਾਅਦ, ਰੋਨਾਲਡੋ ਨੇ 61ਵੇਂ ਮਿੰਟ ‘ਚ ਇੱਕ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ, ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਿਹਾ। ਫਿਰ ਮੈਚ 30 ਮਿੰਟ ਦੇ ਵਾਧੂ ਸਮੇਂ ‘ਚ ਚਲਾ ਗਿਆ। ਉਸ ‘ਚ ਵੀ ਕੋਈ ਗੋਲ ਨਹੀਂ ਹੋ ਸਕਿਆ। ਫਿਰ ਮੈਚ ਪੈਨਲਟੀ ਸ਼ੂਟਆਊਟ ‘ਚ ਚਲਾ ਗਿਆ।
ਇਸ ‘ਚ ਕ੍ਰਿਸਟੀਆਨੋ ਰੋਨਾਲਡੋ ਨੇ ਇੱਕ ਮਹੱਤਵਪੂਰਨ ਬਰਾਬਰੀ ਦਾ ਗੋਲ ਕੀਤਾ, ਪਰ ਬਾਅਦ ‘ਚ ਉਹ ਸੱਟ ਕਾਰਨ ਮੈਦਾਨ ਤੋਂ ਬਾਹਰ ਚਲਾ ਗਿਆ। ਮੈਚ ਦੀ ਸ਼ੁਰੂਆਤ ‘ਚ ਦੋਵੇਂ ਟੀਮਾਂ ਹਮਲਾਵਰ ਖੇਡੀਆਂ। ਸਪੇਨ ਨੇ 21ਵੇਂ ਮਿੰਟ ‘ਚ ਮਾਰਟਿਨ ਜ਼ੁਬੀਮੇਂਡੀ ਦੇ ਗੋਲ ਨਾਲ ਲੀਡ ਹਾਸਲ ਕੀਤੀ। ਪੁਰਤਗਾਲ ਨੇ ਪੰਜ ਮਿੰਟ ਬਾਅਦ ਨੂਨੋ ਮੈਂਡੇਸ ਦੇ ਪਹਿਲੇ ਅੰਤਰਰਾਸ਼ਟਰੀ ਗੋਲ ਨਾਲ ਸਕੋਰ ਬਰਾਬਰ ਕਰ ਦਿੱਤਾ।
ਹਾਫ ਟਾਈਮ ਤੋਂ ਪਹਿਲਾਂ 45ਵੇਂ ਮਿੰਟ ‘ਚ, ਮਿਕੇਲ ਓਯਾਰਜ਼ਾਬਾਲ ਨੇ ਪੇਡਰੀ ਦੇ ਪਾਸ ਨੂੰ ਗੋਲ ‘ਚ ਬਦਲਿਆ ਅਤੇ ਸਪੇਨ ਨੂੰ 2-1 ਦੀ ਲੀਡ ਦਿਵਾਈ। ਦੂਜੇ ਹਾਫ ‘ਚ ਰੋਨਾਲਡੋ ਨੇ ਮੈਚ ਦੇ 61ਵੇਂ ਮਿੰਟ ‘ਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ, ਇਹ ਰੋਨਾਲਡੋ ਦੇ ਕਰੀਅਰ ਦਾ 938ਵਾਂ ਗੋਲ ਸੀ। ਇਸ ਦੇ ਨਾਲ ਹੀ, ਵਾਧੂ ਸਮੇਂ ‘ਚ ਕੋਈ ਗੋਲ ਨਹੀਂ ਹੋਇਆ।
ਰੋਨਾਲਡੋ ਨੇ ਖੁਲਾਸਾ ਕੀਤਾ ਕਿ ਉਹ ਫਾਈਨਲ ਵਿੱਚ ਸੱਟ ਨਾਲ ਖੇਡ ਰਿਹਾ ਸੀ। ਰੋਨਾਲਡੋ ਨੇ ਕਿਹਾ, ‘ਮੈਨੂੰ ਇਹ ਵਾਰਮ-ਅੱਪ ਦੌਰਾਨ ਹੀ ਮਹਿਸੂਸ ਹੋਇਆ, ਮੈਂ ਕੁਝ ਸਮੇਂ ਲਈ ਇਹ ਮਹਿਸੂਸ ਕਰ ਰਿਹਾ ਸੀ, ਪਰ ਜੇਕਰ ਮੈਨੂੰ ਰਾਸ਼ਟਰੀ ਟੀਮ ਲਈ ਆਪਣੀ ਲੱਤ ਤੋੜਨੀ ਪੈਂਦੀ, ਤਾਂ ਮੈਂ ਇਸਨੂੰ ਤੋੜ ਦਿੰਦਾ। ਇਹ ਇੱਕ ਟਰਾਫੀ ਲਈ ਸੀ, ਮੈਨੂੰ ਖੇਡਣਾ ਪਿਆ ਅਤੇ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ।’
Read More: Cristiano Ronaldo: ਰੋਨਾਲਡੋ ਦੇ ਸੋਸ਼ਲ ਮੀਡੀਆ ‘ਤੇ 100 ਕਰੋੜ ਫਾਲੋਅਰਜ਼ ਵਾਲੇ ਪਹਿਲੇ ਸੈਲੇਬ੍ਰਿਟੀ ਬਣੇ