ਚੰਡੀਗੜ੍ਹ, 13 ਸਤੰਬਰ 2024: ਪੁਰਤਗਾਲ ਦੇ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਸੋਸ਼ਲ ਮੀਡੀਆ ਪਲੇਟਫਾਰਮ ‘ਤੇ 1 ਅਰਬ ਯਾਨੀ 100 ਕਰੋੜ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਸ ਬਾਰੇ ਜਾਣਕਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਹੈ।
ਜਿਕਰਯੋਗ ਹੈ ਕਿ ਰੋਨਾਲਡੋ ਦੇ ਸੋਸ਼ਲ ਮੀਡੀਆ ਫਾਲੋਅਰਜ਼ ‘ਚ ਇੰਸਟਾਗ੍ਰਾਮ ‘ਤੇ 638 ਮਿਲੀਅਨ (63.8 ਕਰੋੜ) ਤੋਂ ਵੱਧ ਫਾਲੋਅਰਜ਼, ਫੇਸਬੁੱਕ ‘ਤੇ 113 ਮਿਲੀਅਨ (11.3 ਕਰੋੜ), ਫੇਸਬੁੱਕ ‘ਤੇ 170 ਮਿਲੀਅਨ (17 ਕਰੋੜ) ਅਤੇ YouTube ‘ਤੇ 60 ਮਿਲੀਅਨ (6 ਕਰੋੜ) ਤੋਂ ਵੱਧ ਸਬਸਕ੍ਰਾਈਬਰ ਹਨ। ਰੋਨਾਲਡੋ ਇੰਸਟਾਗ੍ਰਾਮ ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਸੈਲੇਬ੍ਰਿਟੀ ਹਨ। ਅਰਜਨਟੀਨਾ ਦੇ ਫੁੱਟਬਾਲਰ ਲਿਓਨੇਲ ਮੇਸੀ ਦੂਜੇ ਸਥਾਨ ‘ਤੇ ਹਨ। ਉਸਦੇ 500 ਮਿਲੀਅਨ (50 ਕਰੋੜ) ਫਾਲੋਅਰ ਹਨ।