ਮੁੰਬਈ, 16 ਮਈ 2025: Rohit Sharma Stand: ਭਾਰਤੀ ਵਨਡੇ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਐਨਸੀਪੀ (ਸ਼ਰਦ ਧੜੇ) ਦੇ ਪ੍ਰਧਾਨ ਸ਼ਰਦ ਪਵਾਰ ਦੇ ਨਾਮ ‘ਤੇ ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ ਸਟੈਂਡਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਰੋਹਿਤ ਅਤੇ ਸ਼ਰਦ ਪਵਾਰ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਮੌਜੂਦ ਸਨ।
ਮੁੰਬਈ ਕ੍ਰਿਕਟ ਐਸੋਸੀਏਸ਼ਨ (MCA) ਨੇ ਅਧਿਕਾਰਤ ਤੌਰ ‘ਤੇ ਰੋਹਿਤ ਸ਼ਰਮਾ (Rohit Sharma Stand) ਅਤੇ ਪਵਾਰ ਦੇ ਨਾਮ ‘ਤੇ ਰੱਖੇ ਸਟੈਂਡਾਂ ਦਾ ਉਦਘਾਟਨ ਕੀਤਾ ਅਤੇ ਨਾਲ ਹੀ ਸਾਬਕਾ ਬੱਲੇਬਾਜ਼ ਅਜੀਤ ਵਾਡੇਕਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਐਮਸੀਏ ਦਫ਼ਤਰ ਦੇ ਲਾਉਂਜ ਦਾ ਉਦਘਾਟਨ ਐਮਸੀਏ ਦੇ ਸਾਬਕਾ ਪ੍ਰਧਾਨ ਅਮੋਲ ਕਾਲੇ ਦੇ ਨਾਮ ‘ਤੇ ਕੀਤਾ ਗਿਆ ਹੈ।
ਐਮਸੀਏ ਨੇ ਪਿਛਲੇ ਮਹੀਨੇ ਸਾਲਾਨਾ ਬੈਠਕ ਦੌਰਾਨ ਇਨ੍ਹਾਂ ਤਿੰਨਾਂ ਦਿੱਗਜਾਂ ਦੇ ਨਾਮ ‘ਤੇ ਸਟੈਂਡਾਂ ਦੇ ਨਾਮ ਰੱਖਣ ਦਾ ਮਤਾ ਪਾਸ ਕੀਤਾ ਸੀ। ਵਾਨਖੇੜੇ ਸਟੇਡੀਅਮ ਦੇ ਗ੍ਰੈਂਡ ਸਟੈਂਡ ਲੈਵਲ 3 ਦਾ ਨਾਮ ਸ਼ਰਦ ਪਵਾਰ ਸਟੈਂਡ, ਗ੍ਰੈਂਡ ਸਟੈਂਡ ਲੈਵਲ 4 ਦਾ ਨਾਮ ਅਜੀਤ ਵਾਡੇਕਰ ਸਟੈਂਡ ਅਤੇ ਦਿਵੇਚਾ ਪੈਵੇਲੀਅਨ ਲੈਵਲ 3 ਦਾ ਨਾਮ ਰੋਹਿਤ ਸ਼ਰਮਾ ਸਟੈਂਡ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਵਾਨਖੇੜੇ ਸਟੇਡੀਅਮ ਦੇ ਸਟੈਂਡਾਂ ਦੇ ਨਾਮ ਕਈ ਕ੍ਰਿਕਟ ਦਿੱਗਜਾਂ ਦੇ ਨਾਮ ‘ਤੇ ਰੱਖੇ ਗਏ ਹਨ, ਜਿਨ੍ਹਾਂ ‘ਚ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ, ਵਿਜੇ ਮਰਚੈਂਟ ਅਤੇ ਦਿਲੀਪ ਵੈਂਗਸਰਕਰ ਸ਼ਾਮਲ ਹਨ।
Read More: ਰੋਹਿਤ ਸ਼ਰਮਾ ਤੋਂ ਬਾਅਦ ਕੌਣ ਬਣੇਗਾ ਨਵਾਂ ਕਪਤਾਨ, ਇਹ ਖਿਡਾਰੀ ਦੌੜ ਦਾਅਵੇਦਾਰ