ਚੰਡੀਗੜ੍ਹ, 21 ਫਰਵਰੀ 2025: IND vs BAN: ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਅਤੇ ਉਪ ਕਪਤਾਨ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ, ਭਾਰਤ ਨੇ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ‘ਚ ਬੰਗਲਾਦੇਸ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ।
ਭਾਰਤੀ ਟੀਮ ਨੇ ਦੁਬਈ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ 21 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਪ੍ਰਾਪਤ ਕਰ ਲਿਆ। ਇਸ ਦੌਰਾਨ ਉਪ-ਕਪਤਾਨ ਸ਼ੁਭਮਨ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ ਅੱਠਵਾਂ ਸੈਂਕੜਾ ਜੜਿਆ ਅਤੇ ਮੁਹੰਮਦ ਸ਼ਮੀ ਨੇ ਪੰਜ ਵਿਕਟਾਂ ਲਈਆਂ। ਮੈਚ ਤੋਂ ਬਾਅਦ, ਭਾਰਤੀ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਟੀਮ ਦੇ ਪ੍ਰਦਰਸ਼ਨ ਅਤੇ ਮਾੜੀ ਫੀਲਡਿੰਗ ਬਾਰੇ ਗੱਲ ਕੀਤੀ।
ਦਰਅਸਲ, ਬੰਗਲਾਦੇਸ਼ ਦੀ ਪਾਰੀ ਦੇ ਨੌਵੇਂ ਓਵਰ ‘ਚ, ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਕੋਲ ਹੈਟ੍ਰਿਕ ਲੈਣ ਦਾ ਮੌਕਾ ਸੀ। ਉਨ੍ਹਾਂ ਨੇ ਚੌਥੀ ਗੇਂਦ ‘ਤੇ ਜ਼ਾਕਿਰ ਅਲੀ ਦਾ ਸ਼ਿਕਾਰ ਕਰਨ ਲਈ ਪੂਰੀ ਰਣਨੀਤੀ ਤਿਆਰ ਕੀਤੀ ਸੀ, ਪਰ ਰੋਹਿਤ ਸ਼ਰਮਾ ਦੀ ਇੱਕ ਗਲਤੀ ਕਾਰਨ ਉਹ ਇਸ ਤੋਂ ਖੁੰਝ ਗਿਆ। ਇਸ ਬਾਰੇ ਗੱਲ ਕਰਦੇ ਹੋਏ, ਹਿਟਮੈਨ ਨੇ ਕਿਹਾ – ਇਹ ਇੱਕ ਆਸਾਨ ਕੈਚ ਸੀ, ਜੋ ਪੱਧਰ ਮੈਂ ਆਪਣੇ ਲਈ ਤੈਅ ਕੀਤਾ ਸੀ, ਉਸ ਦੇ ਅਨੁਸਾਰ ਹੀ ਮੈਨੂੰ ਉਹ ਕੈਚ ਫੜਨਾ ਚਾਹੀਦਾ ਸੀ।
ਗਿੱਲ ਦੀ 101 ਦੌੜਾਂ ਦੀ ਪਾਰੀ ਅਤੇ ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ (ਪੰਜ ਵਿਕਟਾਂ) ਨੇ ਭਾਰਤ ਨੂੰ ਮੈਚ ਜਿੱਤਣ ‘ਚ ਮੱਦਦ ਕੀਤੀ। ਰੋਹਿਤ ਨੇ ਮੈਚ (IND vs BAN) ਤੋਂ ਬਾਅਦ ਕਿਹਾ – ਤੁਹਾਨੂੰ ਹਰ ਮੈਚ ਤੋਂ ਪਹਿਲਾਂ ਆਤਮਵਿਸ਼ਵਾਸ ਨਾਲ ਭਰਪੂਰ ਹੋਣਾ ਪਵੇਗਾ। ਮੈਚ ਦੌਰਾਨ ਹਰ ਸਥਿਤੀ ਲਈ ਤਿਆਰ ਰਹਿਣਾ ਪੈਂਦਾ ਹੈ। ਇੱਕ ਟੀਮ ਦੇ ਤੌਰ ‘ਤੇ, ਮੈਨੂੰ ਲੱਗਦਾ ਹੈ ਕਿ ਅਸੀਂ ਹਾਲਾਤਾਂ ਦੇ ਅਨੁਸਾਰ ਚੰਗੀ ਤਰ੍ਹਾਂ ਢਲ ਗਏ।
ਆਪਣੀ ਪਾਰੀ ਬਾਰੇ ਸ਼ੁਭਮਨ ਗਿੱਲ (Shubman Gill) ਨੇ 125 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਗਿੱਲ ਨੂੰ ‘ਪਲੇਅਰ ਆਫ਼ ਦ ਮੈਚ’ ਚੁਣਿਆ ਗਿਆ। ਆਪਣੇ ਸ਼ਾਨਦਾਰ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਗਿੱਲ ਨੇ ਕਿਹਾ – ਇਹ ਯਕੀਨੀ ਤੌਰ ‘ਤੇ ਮੇਰੇ ਸਭ ਤੋਂ ਵਧੀਆ ਸੈਂਕੜਿਆਂ ‘ਚੋਂ ਇੱਕ ਸੀ। ਇਹ ਆਈਸੀਸੀ ਟੂਰਨਾਮੈਂਟ ‘ਚ ਮੇਰਾ ਪਹਿਲਾ ਸੈਂਕੜਾ ਹੈ। ਮੈਂ ਬਹੁਤ ਖੁਸ਼ ਹਾਂ |
ਸ਼ਮੀ ਦੀ ਅਗਵਾਈ ‘ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬੰਗਲਾਦੇਸ਼ ਨੂੰ 49.4 ਓਵਰਾਂ ‘ਚ 228 ਦੌੜਾਂ ‘ਤੇ ਰੋਕ ਦਿੱਤਾ। ਜਵਾਬ ‘ਚ ਭਾਰਤ ਨੇ ਸ਼ੁਭਮਨ ਗਿੱਲ ਦੀਆਂ 129 ਗੇਂਦਾਂ ‘ਚ ਨੌਂ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ ਨਾਬਾਦ 101 ਦੌੜਾਂ ਦੀ ਬਦੌਲਤ 46.3 ਓਵਰਾਂ ‘ਚ ਚਾਰ ਵਿਕਟਾਂ ‘ਤੇ 231 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
Read More: IND vs PAK: ਭਾਰਤੀ ਟੀਮ ਦੀ ਚੈਂਪੀਅਨਜ਼ ਟਰਾਫੀ ਸ਼ੁਰੂਆਤ ਜਿੱਤ ਨਾਲ ਹੋਈ, ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ




