ਚੰਡੀਗੜ੍ਹ, 12 ਸਤੰਬਰ 2023: ਰੋਹਿਤ ਸ਼ਰਮਾ (Rohit Sharma) ਨੇ ਵਨਡੇ ਕ੍ਰਿਕਟ ‘ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲਾ ਉਹ ਛੇਵਾਂ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਰੋਹਿਤ ਨੇ ਕਸੂਨ ਰਜਿਤਾ ਦੀ ਗੇਂਦ ‘ਤੇ ਛੱਕਾ ਲਗਾ ਕੇ ਵਨਡੇ ਕ੍ਰਿਕਟ ‘ਚ ਆਪਣੀਆਂ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਇਸ ਪਾਰੀ ‘ਚ ਵੀ ਉਹ ਅਰਧ ਸੈਂਕੜੇ ਵੱਲ ਵਧ ਰਿਹਾ ਹੈ। ਸੱਤ ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਬਿਨਾਂ ਕਿਸੇ ਨੁਕਸਾਨ ਦੇ 43 ਦੌੜਾਂ ਹੈ।
ਏਸ਼ੀਆ ਕੱਪ ਦੇ ਸੁਪਰ-4 ਦੌਰ ‘ਚ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਸ਼੍ਰੀਲੰਕਾ ਨਾਲ ਹੈ। ਭਾਰਤੀ ਟੀਮ ਇਹ ਮੈਚ ਜਿੱਤ ਕੇ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗੀ। ਇਸ ਦੇ ਨਾਲ ਹੀ ਸ਼੍ਰੀਲੰਕਾ ਵੀ ਇਸ ਮੈਚ ਨੂੰ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।