ਸਪੋਰਟਸ, 29 ਅਕਤੂਬਰ 2025: ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਕਰੀਅਰ ‘ਚ ਪਹਿਲੀ ਵਾਰ ਦੁਨੀਆ ਦੇ ਨੰਬਰ-1 ਵਨਡੇ ਬੱਲੇਬਾਜ਼ ਬਣੇ ਹਨ। ਆਈਸੀਸੀ ਨੇ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਨੰਬਰ-1 ਸਥਾਨ ‘ਤੇ ਸਨ। ਰੋਹਿਤ 781 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ‘ਤੇ ਪਹੁੰਚ ਗਏ ਹਨ।
38 ਸਾਲ ਅਤੇ 182 ਦਿਨਾਂ ਦੀ ਉਮਰ ‘ਚ ਰੋਹਿਤ ਵਨਡੇ ਰੈਂਕਿੰਗ ਵਿੱਚ ਸਭ ਤੋਂ ਵੱਡੀ ਉਮਰ ਦੇ ਨੰਬਰ-1 ਬੱਲੇਬਾਜ਼ ਵੀ ਬਣ ਗਏ ਹਨ। ਰੋਹਿਤ ਨੇ ਸਚਿਨ ਤੇਂਦੁਲਕਰ (38 ਸਾਲ ਅਤੇ 73 ਦਿਨ) ਦਾ ਰਿਕਾਰਡ ਤੋੜਿਆ।
ਰੋਹਿਤ ਨੇ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ਦੇ ਆਖਰੀ ਮੈਚ ‘ਚ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਨੂੰ ਜਿੱਤ ਮਿਲੀ। ਰੋਹਿਤ ਨੇ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ‘ਚ 101 ਦੀ ਔਸਤ ਨਾਲ 202 ਦੌੜਾਂ ਬਣਾਈਆਂ।
ਰੋਹਿਤ ਸ਼ਰਮਾ ਇੱਕ ਰੋਜ਼ਾ ਰੈਂਕਿੰਗ ‘ਚ ਨੰਬਰ-1 ਸਥਾਨ ਪ੍ਰਾਪਤ ਕਰਨ ਵਾਲਾ ਪੰਜਵਾਂ ਭਾਰਤੀ ਬੱਲੇਬਾਜ਼ ਹੈ। ਰੋਹਿਤ ਤੋਂ ਪਹਿਲਾਂ, ਸਚਿਨ ਤੇਂਦੁਲਕਰ, ਐਮਐਸ ਧੋਨੀ, ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਸਿਖਰਲੇ ਸਥਾਨ ‘ਤੇ ਪਹੁੰਚ ਚੁੱਕੇ ਹਨ।
Read More: IND ਬਨਾਮ AUS: ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਪਾਰੀ ਬਦੌਲਤ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ




