ਚੰਡੀਗੜ੍ਹ, 31ਮਈ 2025: ਮੁੱਲਾਂਪੁਰ ‘ਚ ਬੀਤੇ ਦਿਨ ਖੇਡੇ ਗਏ ਆਈਪੀਐਲ ਐਲੀਮੀਨੇਟਰ ਮੈਚ ‘ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਹੁਣ ਮੁੰਬਈ ਦੀ ਟੀਮ 1 ਜੂਨ ਨੂੰ ਪੰਜਾਬ ਨਾਲ ਕੁਆਲੀਫਾਇਰ-2 ਖੇਡੇਗੀ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦਾ ਸਾਹਮਣਾ ਫਾਈਨਲ ‘ਚ ਆਰਸੀਬੀ ਨਾਲ ਹੋਵੇਗਾ।
ਇਸ ਮੈਚ ‘ਚ ਸਾਬਕਾ ਕਪਤਾਨ ਰੋਹਿਤ ਸ਼ਰਮਾ (Rohit Sharma) ਨੇ ਮੁੰਬਈ ਲਈ 81 ਦੌੜਾਂ ਦੀ ਪਾਰੀ ਖੇਡੀ। ਰੋਹਿਤ ਆਈਪੀਐਲ ‘ਚ 300 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ। ਹੁਣ ਤੱਕ ਰੋਹਿਤ 302 ਛੱਕੇ ਜੜ ਚੁੱਕੇ ਹਨ।
ਜਿਕਰਯੋਗ ਹੈ ਕਿ ਕ੍ਰਿਸ ਗੇਲ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀਆਂ ‘ਚ ਸਿਖਰ ‘ਤੇ ਹੈ, ਉਸਨੇ ਆਪਣੇ 142 ਮੈਚਾਂ ‘ਚ ਕੁੱਲ 357 ਛੱਕੇ ਲਗਾਏ ਹਨ। ਵਿਰਾਟ ਕੋਹਲੀ ਤੀਜੇ ਸਥਾਨ ‘ਤੇ ਹਨ, ਜਿਸਦੇ 266 ਮੈਚਾਂ ‘ਚ 291 ਛੱਕੇ ਹਨ। ਮਹਿੰਦਰ ਸਿੰਘ ਧੋਨੀ ਚੌਥੇ ਸਥਾਨ ‘ਤੇ ਹਨ, ਜਿਨ੍ਹਾਂ ਨੇ 278 ਮੈਚਾਂ ‘ਚ 264 ਛੱਕੇ ਲਗਾਏ ਹਨ। ਇਸ ਦੇ ਨਾਲ ਹੀ ਏਬੀ ਡਿਵਿਲੀਅਰਜ਼ ਨੇ 184 ਮੈਚਾਂ ‘ਚ 251 ਛੱਕੇ ਲਗਾ ਕੇ ਇਸ ਸੂਚੀ ‘ਚ ਪੰਜਵਾਂ ਸਥਾਨ ਹਾਸਲ ਕੀਤਾ ਹੈ।
ਰੋਹਿਤ ਸ਼ਰਮਾ (Rohit Sharma) ਆਈਪੀਐਲ ‘ਚ 7 ਹਜ਼ਾਰ ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣਿਆ। ਇਸ ਸੂਚੀ ‘ਚ ਵਿਰਾਟ ਕੋਹਲੀ ਸਭ ਤੋਂ ਉੱਪਰ ਹਨ, ਜਿਨ੍ਹਾਂ ਨੇ ਹੁਣ ਤੱਕ 266 ਮੈਚਾਂ ‘ਚ 8618 ਦੌੜਾਂ ਬਣਾਈਆਂ ਹਨ। ਸ਼ਿਖਰ ਧਵਨ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਨੇ 222 ਮੈਚਾਂ ‘ਚ 6769 ਦੌੜਾਂ ਬਣਾਈਆਂ ਹਨ। ਡੇਵਿਡ ਵਾਰਨਰ 184 ਮੈਚਾਂ ‘ਚ 6565 ਦੌੜਾਂ ਨਾਲ ਚੌਥੇ ਸਥਾਨ ‘ਤੇ ਹਨ ਅਤੇ ਸੁਰੇਸ਼ ਰੈਨਾ ਪੰਜਵੇਂ ਸਥਾਨ ‘ਤੇ ਹਨ, ਜਿਨ੍ਹਾਂ ਨੇ 205 ਮੈਚਾਂ ‘ਚ 5528 ਦੌੜਾਂ ਬਣਾਈਆਂ ਹਨ।
Read more: MI ਬਨਾਮ GT: ਗੁਜਰਾਤ ਟਾਈਟਨਸ IPL 2025 ਤੋਂ ਬਾਹਰ, ਮੁੰਬਈ ਇੰਡੀਅਨਜ਼ ਨੇ 20 ਦੌੜਾਂ ਨਾਲ ਹਰਾਇਆ