robbery at HDFC Bank

ਮੁਕੇਰੀਆਂ ‘ਚ ਬੰਦੂਕ ਦਿਖਾ ਸੁਨਿਆਰੇ ਦੀ ਦੁਕਾਨ ‘ਚ ਲੁੱਟ, ਸੋਨਾ ਅਤੇ ਨਕਦੀ ਸਮੇਤ ਸੀਸੀਟੀਵੀ ਕੈਮਰੇ ਲੈ ਕੇ ਫ਼ਰਾਰ

ਚੰਡੀਗੜ੍ਹ, 24 ਅਪ੍ਰੈਲ 2024: ਹੁਸ਼ਿਆਰਪੁਰ ਦੇ ਮੁਕੇਰੀਆਂ ਇਲਾਕੇ ‘ਚ ਬੰਦੂਕ ਦਿਖਾ ਕੇ ਬਜ਼ਾਰ ‘ਚ ਦੇ ਗਹਿਣਿਆਂ ਦੀ ਦੁਕਾਨ ਜੌੜਾ ਆਰਨਾਮੈਂਟਸ ‘ਤੇ ਲੁੱਟ (Robbery) ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ । ਲੁਟੇਰੇ ਦੁਕਾਨ ਤੋਂ ਸੋਨੇ ਅਤੇ ਨਕਦੀ ਸਮੇਤ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ।

ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਜੌੜਾ ਗਹਿਣਿਆਂ ਦੀ ਦੁਕਾਨ ਦੇ ਮਾਲਕ ਅਤਿਨ ਜੌੜਾ ਵਾਸੀ ਮੁਕੇਰੀਆਂ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਦੁਕਾਨ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਉਦੋਂ ਤਿੰਨ ਵਿਅਕਤੀ ਆਏ ਅਤੇ ਪਿਸਤੌਲ ਅਤੇ ਹੋਰ ਹਥਿਆਰ ਦਿਖਾ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੀ ਦੁਕਾਨ ‘ਤੇ ਰੱਖੇ ਬਕਸੇ ਦੀ ਤਲਾਸ਼ੀ ਲਈ ਅਤੇ ਉਸ ਵਿਚ ਰੱਖੀ ਨਕਦੀ ਅਤੇ ਕੁਝ ਗਹਿਣੇ ਲੈ ਕੇ ਭੱਜ ਗਏ। ਪੁਲਿਸ ਨੇ ਸੂਚਨਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Scroll to Top