ਦਿਨ ਦਿਹਾੜੇ ਲੁ.ਟੇ.ਰਿ.ਆਂ PNB ਬੈਂਕ ਨੂੰ ਬਣਾਇਆ ਨਿਸ਼ਾਨਾ, ਬੰ.ਦੂ.ਕ ਦੀ ਨੋਕ ‘ਤੇ ਲੁੱ.ਟ ਲੈ ਗਏ ਨਕਦੀ

30 ਅਕਤੂਬਰ 2024: ਪੰਜਾਬ (punjab)  ‘ਚ ਲੁੱਟ-ਖੋਹ (robbery) ਦੀਆਂ ਵਾਰਦਾਤਾਂ ਆਏ ਦਿਨ ਵਧਦੀਆਂ ਹੀ ਜਾ ਰਿਹਾ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਦਿਨ-ਦਿਹਾੜੇ ਪੀ.ਐੱਨ.ਬੀ. ਬੈਂਕ (pnb bank)  ‘ਚੋਂ ਬੰਦੂਕ ਦੀ ਨੋਕ ‘ਤੇ ਕਰੀਬ 6.25 ਲੱਖ ਰੁਪਏ ਲੁੱਟ ਲਏ ਗਏ।

 

ਜਾਣਕਾਰੀ ਮੁਤਾਬਕ ਮਜੀਠਾ ਕਸਬੇ ਦੇ ਨਜ਼ਦੀਕੀ ਪਿੰਡ ਨਾਗਕਲਾਂ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ ‘ਤੇ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਪਤਾ ਲੱਗਾ ਹੈ ਕਿ ਘਟਨਾ ਦੌਰਾਨ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਫਿਲਹਾਲ ਇਹ ਸਾਰੀ ਘਟਨਾ ਉਥੇ ਲੱਗੇ ਕੈਮਰੇ ‘ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

 

 

Scroll to Top