ਅੰਮ੍ਰਿਤਸਰ 09 ਜਨਵਰੀ 2023: ਪੰਜਾਬ ਵਿੱਚ ਆਏ ਦਿਨ ਹੀ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਅਜਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ (Amritsar)ਤੇ ਭੀੜਭਾੜ ਵਾਲੇ ਇਲਾਕੇ ਕੇਸਰ ਢਾਬੇ ਦੇ ਨਜ਼ਦੀਕ ਸਾਹਮਣੇ ਆਇਆ, ਜਿੱਥੇ ਲੁਟੇਰਿਆਂ ਨੇ ਕੱਪੜਾ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਉਸ ਤੋਂ 1 ਲੱਖ 88 ਹਜ਼ਾਰ ਰੁਪਏ ਲੁੱਟ ਲਏ ਅਤੇ ਫ਼ਰਾਰ ਹੋ ਗਏ।
ਲੁੱਟ ਦਾ ਸ਼ਿਕਾਰ ਹੋਏ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਪੈਸੇ ਲੈ ਕੇ ਵਾਪਸ ਆ ਰਹੇ ਸਨ ਤਾਂ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਹ ਮੈਡੀਕਲ ਸਟੋਰ ‘ਤੇ ਦਵਾਈ ਲੈਣ ਲਈ ਰੁਕੇ ਤਾਂ ਪਿੱਛੋਂ ਤੋਂ ਆਏ ਇਕ ਨੌਜਵਾਨ ਨੇ ਉਨ੍ਹਾਂ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ ਅਤੇ ਉਸ ਬੈਗ ਵਿੱਚ 1 ਲੱਖ 88 ਹਜ਼ਾਰ ਰੁਪਏ ਸਨ |
ਉਨ੍ਹਾਂ ਦੱਸਿਆ ਕਿ ਕੇਸਰ ਢਾਬਾ ਹੋਣ ਕਰਕੇ ਹਮੇਸ਼ਾ ਹੀ ਬਾਜ਼ਾਰ ਵਿੱਚ ਭੀੜ ਰਹਿੰਦੀ ਹੈ ਲੇਕਿਨ ਫਿਰ ਵੀ ਲੁਟੇਰੇ ਬੇਖੌਫ ਹੋ ਕੇ ਲੁੱਟ ਕਰਕੇ ਫ਼ਰਾਰ ਹੋ ਗਏ | ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧ ਉਹਨਾਂ ਪੁਲਿਸ ਨੂੰ ਦਰਖ਼ਾਸਤ ਦਿੱਤੀ ਹੈ ਅਤੇ ਆਸ ਕਰਦੇ ਹਨ ਕਿ ਪੁਲਿਸ ਲੁਟੇਰਿਆਂ ਤੇ ਕਾਰਵਾਈ ਕਰੇਗੀ |
ਦੂਜੇ ਪਾਸੇ ਇਸ ਮਾਮਲੇ ਵਿਚ ਈ-ਡਵੀਜ਼ਨ ਥਾਣਾ ਮੁਖੀ ਜੋਗਾ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਦਰਖ਼ਾਸਤ ਆਈ ਹੈ, ਇਕ ਵਿਅਕਤੀ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਸੀਸੀਟੀਵੀ ਵੀਡੀਓ ਵੀ ਮਿਲੀ ਹੈ ਅਤੇ ਹੁਣ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਲੁਟੇਰੇ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ |