CM Bhagwant Mann

CM ਭਗਵੰਤ ਮਾਨ ਵੱਲੋਂ ਮਲਵਿੰਦਰ ਕੰਗ ਦੇ ਹੱਕ ‘ਚ ਰੋਡ ਸ਼ੋਅ, ਆਖਿਆ- ਬੀਬੀਆਂ ਨੂੰ ਛੇਤੀ ਮਿਲਣਗੇ 1100 ਰੁਪਏ

ਚੰਡੀਗੜ, 29 ਮਈ 2024: ਪੰਜਾਬ ‘ਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਚੋਣ ਪ੍ਰਚਾਰ ਜਾਰੀ ਹੈ | ਇਸ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਰੋਡ ਸ਼ੋਅ ਕੱਢ ਰਹੇ ਹਨ। ਇਸ ਮੌਕੇ ਬੰਗਾ ‘ਚ ਕਰਵਾਏ ਗਏ ਰੋਡ ਸ਼ੋਅ ‘ਚ ਉਨ੍ਹਾਂ ਕਿਹਾ ਕਿ 26 ਤੋਂ 27 ਦਿਨਾਂ ‘ਚ ਉਨ੍ਹਾਂ ਪੰਜਾਬ ਭਰ ‘ਚ 105 ਤੋਂ 107 ਰੈਲੀਆਂ ਕੀਤੀਆਂ ਹਨ |

ਸੀ.ਐੱਮ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਭਰ ਵਿੱਚ ਭਰਪੂਰ ਸਮਰਥਨ ਮਿਲ ਰਿਹਾ ਹੈ। ਛੇਤੀ ਹੀ ਬੀਬੀਆਂ ਲਈ 1000 ਰੁਪਏ ਦੀ ਗਰੰਟੀ ਨੂੰ ਪੂਰਾ ਕਰਾਂਗੇ । ਹੁਣ ਅਸੀਂ ਇਸ ਵਿੱਚ 100 ਰੁਪਏ ਦਾ ਵਾਧਾ ਕਰਾਂਗੇ।

ਮੁੱਖ ਮੰਤਰੀ (CM Bhagwant Mann) ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਵੋਟ ਮੰਗੀ | ਉਨ੍ਹਾਂ ਕਿਹਾ ਕਿ ‘ਆਪ’ ਨੂੰ ਵੋਟਾਂ ਪਾ ਕੇ ਪੰਜਾਬ ਖੁਸ਼ਹਾਲ ਬਣੇਗਾ ਅਤੇ ਇਥੇ ਉਦਯੋਗ ਆਵੇਗਾ। ਰੁਜ਼ਗਾਰ ਦੇ ਮੌਕੇ ਅਤੇ ਮੁਫ਼ਤ ਬਿਜਲੀ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ‘ਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਵਿੱਚ ਪੰਜਾਬ ਦਾ ਵੱਡਾ ਹਿੱਸਾ ਹੋਵੇਗਾ। ਫਿਰ ਕੇਂਦਰ ਸਾਡੇ ਪੈਸੇ ਨੂੰ ਨਹੀਂ ਰੋਕ ਸਕਣਗੇ |

Scroll to Top