Road Accident: ਮਾਤਾ ਨੈਣਾ ਦੇਵੀ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਰਤਿਆ ਭਾਣਾ, 1 ਦੀ ਮੌ.ਤ

9 ਅਕਤੂਬਰ 2024: ਲੁਧਿਆਣਾ ਦਾ ਇੱਕ ਪਰਿਵਾਰ ਮਾਤਾ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਸੀ, ਜਦੋਂ ਉਹ ਸਮਰਾਲਾ ਦੇ ਨਜ਼ਦੀਕ ਸਰਹੰਦ ਨਹਿਰ ਦੇ ਗੜੀ ਪੁੱਲ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੇ ਕਾਰ ਚਾਲਕ ਦੀ ਅੱਖ ਲੱਗ ਗਈ,ਅੱਖ ਲੱਗਣ ਕਾਰਨ ਕਾਰ ਸਿੱਧੀ ਟਰੱਕ ਨਾਲ ਜਾ ਟਕਰਾਈ, ਜਿਸ ਨਾਲ ਤਿੰਨੇ ਕਾਰ ਸਵਾਰ ਕਾਰ ਵਿੱਚ ਹੀ ਫਸ ਗਏ ਅਤੇ ਗੰਭੀਰ ਜ਼ਖ਼ਮੀ ਹੋ ਗਏ| ਉੱਥੇ ਹੀ ਨਜਦੀਕ ਖੇਤ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਬੜੀ ਜਦੋ ਜਹਿਦ ਤੋਂ ਬਾਅਦ ਇਹਨਾਂ ਤਿੰਨੋਂ ਕਾਰ ਸਵਾਰਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਤੁਰੰਤ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰ ਦੇ ਦੱਸਣ ਮੁਤਾਬਿਕ ਮਾਂ ਦੀ ਮੌਤ ਹੋ ਗਈ ਅਤੇ ਬੇਟਾ ਬੇਟੀ ਗੰਭੀਰ ਜਖਮੀ ਹੋਣ ਕਾਰਨ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ|

ਉਥੇ ਹੀ ਸਮਰਾਲਾ ਫਾਇਰ ਬ੍ਰਿਗੇਡ ਤੋਂ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 7.57 ਤੇ ਕਾਲ ਆਈ ਸੀ ਕਿ ਗੜੀ ਪੁੱਲ ਤੇ ਇੱਕ ਰੋਡ ਐਕਸੀਡੈਂਟ ਹੋਇਆ ਹੈ ਜਿਸ ਵਿੱਚ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਹੋਈ ਹੈ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਸਨ ਜਿਨਾਂ ਨੂੰ ਸਮਰਾਲਾ ਦੇ ਹਸਪਤਾਲ ਵਿਖੇ ਲੋਕਾਂ ਦੀ ਮਦਦ ਨਾਲ ਲਿਆਂਦਾ ਗਿਆ।

ਡਾਕਟਰ ਸੰਚਾਰਿਕਾ ਸਾਹਾ ਨੇ ਦੱਸਿਆ ਕਿ ਰੋਡ ਐਕਸੀਡੈਂਟ ਵਿੱਚ ਗੰਭੀਰ ਜ਼ਖਮੀ ਹੋਏ ਤਿੰਨ ਪਰਿਵਾਰਿਕ ਮੈਂਬਰਾਂ ਨੂੰ ਲਿਆਂਦਾ ਗਿਆ ਜਿਹਨਾਂ ਵਿੱਚੋਂ ਮਾਂ ਪੁਸ਼ਪਾ ਦੇਵੀ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਲੜਕਾ ਸੁਖਦੀਪ ਸਿੰਘ ਅਤੇ ਲੜਕੀ ਨੂੰ ਚੰਡੀਗੜ੍ਹ ਦੇ 32 ਵਿੱਚ ਰੈਫਰ ਕਰ ਦਿੱਤਾ ਗਿਆ

ਰਿਪੋਰਟਰ: ਪਰਮਿੰਦਰ ਵਰਮਾ ਸਮਰਾਲਾ

Scroll to Top