July 4, 2024 8:27 pm
Road accident

Road Accident: ਚੰਡੀਗੜ੍ਹ PGI ਜਾ ਰਿਹਾ ਸੀ ਪਰਿਵਾਰ, ਰਸਤੇ ‘ਚ ਸਾਹਮਣੇ ਤੋਂ ਕੈਂਟਰ ਨੇ ਕਾਰ ਨੂੰ ਮਾਰੀ ਟੱਕਰ

ਚੰਡੀਗੜ੍ਹ, 29 ਜੂਨ 2024: ਹੁਸ਼ਿਆਰਪੁਰ ‘ਚ ਅੱਜ ਇੱਕ ਇਨੋਵਾ ਕਾਰ ਅਤੇ ਕੈਂਟਰ ਦੀ ਆਹਮੋ-ਸਾਹਮਣੇ (Road accident) ਟੱਕਰ ਹੋ ਗਈ | ਇਹ ਸੜਕ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ | ਇਸ ਹਾਦਸੇ ‘ਚ ਕਾਰ ‘ਚ ਸਵਾਰ ਇੱਕ ਬੱਚੀ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਇਕ ਬੀਬੀ ਵੀ ਜ਼ਖਮੀ ਹੋ ਗਈ |

ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਜੰਮੂ ਦੇ ਕਟੜਾ ਤੋਂ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਚੰਡੀਗੜ੍ਹ ਪੀਜੀਆਈ ਜਾ ਰਿਹਾ ਸੀ, ਰਸਤੇ ‘ਚ ਹੀ ਇਹ ਹਾਦਸਾ (Road accident) ਵਾਪਰ ਗਿਆ | ਹਾਦਸੇ ਤੋਂ ਬਾਅਦ ਕੈਂਟਰ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਉਸਦੀ ਭਾਲ ਕਰ ਰਹੀ ਹੈ |