Road Accident Sonipat

Road Accident: ਸੋਨੀਪਤ ਦੇ ਜੀਟੀ ਰੋਡ ‘ਤੇ ਭਿਆਨਕ ਹਾਦਸਾ, ਤਿੰਨ ਦੋਸਤਾਂ ਦੀ ਦਰਦਨਾਕ ਮੌ.ਤ

ਸੋਨੀਪਤ, 04 ਜੁਲਾਈ 2025: Road Accident Sonipat: ਸੋਨੀਪਤ ਦੇ ਜੀਟੀ ਰੋਡ ਸੈਕਟਰ 7 ਫਲਾਈਓਵਰ ‘ਤੇ ਬੀਤੀ ਰਾਤ ਇੱਕ ਸਕਾਰਪੀਓ ਅਤੇ ਇੱਕ ਟਰੱਕ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਸਕਾਰਪੀਓ ‘ਚ ਚਚੇਰੇ ਭਰਾਵਾਂ ਸਮੇਤ ਚਾਰ ਜਣਿਆਂ ਸਵਾਰ ਸਨ। ਉਨ੍ਹਾਂ ‘ਚੋਂ ਤਿੰਨ ਜਣਿਆਂ ਦੀ ਮੌਤ ਹੋ ਗਈ। ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਕਾਰਪੀਓ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੇ ਪਾਸੇ ਚਲੀ ਗਈ। ਉੱਥੋਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ।

ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਿਨੋਲੀ ਪਿੰਡ ਦੇ ਰਹਿਣ ਵਾਲੇ ਪ੍ਰਿੰਸ (28) ਦਾ 2 ਜੂਨ ਨੂੰ ਜਨਮਦਿਨ ਸੀ। ਉਨ੍ਹਾਂ ਨੇ ਆਪਣਾ ਜਨਮਦਿਨ ਘਰ ‘ਚ ਮਨਾਇਆ, ਪਰ ਵੀਰਵਾਰ ਨੂੰ ਆਪਣੇ ਦੋਸਤਾਂ ਨੂੰ ਪਾਰਟੀ ਦੇਣ ਲਈ ਉਹ ਸਕਾਰਪੀਓ ‘ਚ ਮੁਰਥਲ ਦੇ ਇੱਕ ਢਾਬੇ ‘ਤੇ ਆਇਆ। ਪ੍ਰਿੰਸ ਦੇ ਨਾਲ ਉਸਦਾ ਚਚੇਰਾ ਭਰਾ ਆਦਿੱਤਿਆ (25), ਦੋਸਤ ਵਿਸ਼ਾਲ (24) ਅਤੇ ਸਿਰਸਾਲੀ ਪਿੰਡ ਦਾ ਰਹਿਣ ਵਾਲਾ ਸਚਿਨ ਵੀ ਸੀ।

ਸਾਰੇ ਮੁਰਥਲ ‘ਚ ਪਰਾਠੇ ਖਾ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਰਾਤ ​​11:30 ਵਜੇ ਦੇ ਕਰੀਬ, ਜੀਟੀ ਰੋਡ ਸੈਕਟਰ 7 ਫਲਾਈਓਵਰ ਦੇ ਨੇੜੇ ਤੇਜ਼ ਰਫ਼ਤਾਰ ਕਾਰਨ ਸਕਾਰਪੀਓ ਬੇਕਾਬੂ ਹੋ ਗਈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਪਲਟ ਗਈ ਅਤੇ ਦੂਜੇ ਪਾਸੇ ਜਾ ਪਹੁੰਚੀ। ਉੱਥੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਪ੍ਰਿੰਸ, ਉਸਦੇ ਭਰਾ ਆਦਿੱਤਿਆ ਅਤੇ ਸਚਿਨ ਦੀ ਮੌਤ ਹੋ ਗਈ। ਵਿਸ਼ਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹਾਦਸੇ (Road Accident) ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਹਾਦਸਾਗ੍ਰਸਤ ਵਾਹਨ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਸਚਿਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ |

Read More: Road Accident: ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਗਈ ਜਾਨ

Scroll to Top