ਚੰਡੀਗੜ੍ਹ, 18 ਫਰਵਰੀ 2025: Road Accident: ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ (Punjabi youth) ਦੀ ਸੜਕ ਹਾਦਸੇ ‘ਚ ਮੌਤ ਹੋ ਗਈ | ਮ੍ਰਿਤਕ ਪੰਜਾਬੀ ਨੌਜਵਾਨ ਰੂਪਨਗਰ ਦਾ ਰਹਿਣ ਵਾਲਾ ਹੈ | ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ ਹਰਮਨਜੀਤ ਸਿੰਘ (30), ਪੁੱਤਰ ਤਜਿੰਦਰ ਸਿੰਘ ਸੈਣੀ ਵਜੋਂ ਹੋਈ ਹੈ | ਜਿਸਦੀ ਦੀ ਇੱਕ ਸੁਰੰਗ ‘ਚ ਹੋਏ ਹਾਦਸੇ ‘ਚ ਮੌਤ ਹੋ ਗਈ।
ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਰਮਨਜੀਤ ਸਿੰਘ ਆਪਣੀ ਟਰਾਲਾ ਚਲਾ ਰਿਹਾ ਸੀ। ਜਿਵੇਂ ਹੀ ਉਹ ਸਾਲਟ ਲੇਕ ਸਿਟੀ ਅਤੇ ਗ੍ਰੀਨ ਰਿਵਰ ਟਨਲ ਦੇ ਨੇੜੇ ਪਹੁੰਚੇ, ਇੱਕ ਬਰਫੀਲੇ ਤੂਫਾਨ ਕਾਰਨ ਇੱਕ ਵਾਹਨ ਫਿਸਲ ਗਿਆ ਅਤੇ ਕੰਟਰੋਲ ਤੋਂ ਬਾਹਰ ਹੋ ਗਿਆ। ਇਸ ਤੋਂ ਬਾਅਦ ਪਿੱਛੇ ਵਾਲੇ ਵਾਹਨ ਇੱਕ ਦੂਜੇ ਨਾਲ ਟਕਰਾਉਣੇ ਸ਼ੁਰੂ ਹੋ ਗਏ। ਹਰਮਨਜੀਤ ਦੀ ਟਰਾਲੇ ਤੋਂ ਸਾਹਮਣੇ ਵਾਲੇ ਟਰੱਕ ਤੱਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਹੋਰ ਵਾਹਨਾਂ ਨੂੰ ਵੀ ਅੱਗ ਲੱਗ ਗਈ।
ਇਸ ਕਾਰਨ ਟਾਇਰ ਫਟਦੇ ਰਹੇ ਅਤੇ ਕੁਝ ਲੋਕ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਏ ਪਰ ਹਰਮਨਜੀਤ ਸਿੰਘ ਅਤੇ ਇੱਕ ਹੋਰ ਡਰਾਈਵਰ ਬਾਹਰ ਨਹੀਂ ਨਿਕਲ ਸਕੇ। ਇਸ ਕਾਰਨ ਹਰਮਨਜੀਤ ਸਿੰਘ (Punjabi youth) ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਰੂਪਨਗਰ ਸਮੇਤ ਖੇੜੀ ਸਲਾਬਤਪੁਰ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ‘ਚ ਸੋਗ ਦੀ ਲਹਿਰ ਫੈਲ ਗਈ।
Read More: Faridkot Bus Accident: ਫਰੀਦਕੋਟ ਬੱਸ ਹਾਦਸੇ ‘ਤੇ CM ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ