Tej Pratap Yadav

ਨੌਕਰੀ ਬਦਲੇ ਜ਼ਮੀਨ ਘਪਲੇ ਮਾਮਲੇ ‘ਚ RJD ਆਗੂ ਲਾਲੂ ਯਾਦਵ ਦੇ ਪੁੱਤਰ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 11 ਮਾਰਚ 2025: Land Of Job Scam Case: ਨੌਕਰੀ ਬਦਲੇ ਜ਼ਮੀਨ ਘਪਲੇ ਮਾਮਲੇ ‘ਚ ਆਰਜੇਡੀ ਆਗੂ ਅਤੇ ਲਾਲੂ ਯਾਦਵ ਦੇ ਪੁੱਤਰ ਤੇਜ ਪ੍ਰਤਾਪ (Tej Pratap Yadav) ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ | ਉਨ੍ਹਾਂ ਤੋਂ ਇਲਾਵਾ ਹੇਮਾ ਯਾਦਵ ਅਤੇ ਹੋਰ ਮੁਲਜਮਾਂ ਨੂੰ ਵੀ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਮੁਲਜਮ ਨੂੰ 50,000 ਰੁਪਏ ਦੀ ਜ਼ਮਾਨਤ ਅਤੇ ਇੰਨੀ ਹੀ ਰਕਮ ਦੇ ਜ਼ਮਾਨਤੀ ਬਾਂਡ ‘ਤੇ ਰਾਹਤ ਦਿੱਤੀ ਹੈ।

ਪਿਛਲੇ ਮਹੀਨੇ ਦੇ ਸ਼ੁਰੂ ‘ਚ ਅਦਾਲਤ ਨੇ ਨੌਕਰੀ ਘਪਲੇ ਦੇ ਮਾਮਲੇ ‘ਚ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਨੂੰ ਜ਼ਮੀਨ ‘ਚ ਤਲਬ ਕੀਤਾ ਸੀ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਲਾਲੂ ਪ੍ਰਸਾਦ ਦੇ ਪੁੱਤਰ ਅਤੇ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ (Tej Pratap Yadav) ਅਤੇ ਧੀ ਹੇਮਾ ਯਾਦਵ ਨੂੰ ਵੀ ਸੰਮਨ ਭੇਜਿਆ ਸੀ।

ਜੱਜ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪਰੀਮੋ ਦੇ ਛੋਟੇ ਪੁੱਤਰ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਵੀ ਤਾਜ਼ਾ ਸੰਮਨ ਜਾਰੀ ਕੀਤੇ ਸਨ। ਮੁਲਜਮਾਂ ਨੂੰ 11 ਮਾਰਚ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਸੀਬੀਆਈ ਨੇ ਇਸ ਭ੍ਰਿਸ਼ਟਾਚਾਰ ਮਾਮਲੇ ‘ਚ 78 ਜਣਿਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ।

ਕੀ ਹੈ ਪੂਰਾ ਮਾਮਲਾ ?

ਇਹ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਸਥਿਤ ਭਾਰਤੀ ਰੇਲਵੇ ਦੇ ਪੱਛਮੀ ਕੇਂਦਰੀ ਡਿਵੀਜ਼ਨ ‘ਚ ਕੀਤੀਆਂ ਗਈਆਂ ਗਰੁੱਪ ‘ਡੀ’ ਨਿਯੁਕਤੀਆਂ ਨਾਲ ਸਬੰਧਤ ਹੈ। ਅਧਿਕਾਰੀਆਂ ਦੇ ਮੁਤਾਬਕ ਇਹ ਨਿਯੁਕਤੀਆਂ 2004 ਅਤੇ 2009 ਦੇ ਵਿਚਕਾਰ ਕੇਂਦਰੀ ਰੇਲ ਮੰਤਰੀ ਵਜੋਂ ਪ੍ਰਸਾਦ ਦੇ ਕਾਰਜਕਾਲ ਦੌਰਾਨ, ਆਰਜੇਡੀ ਸੁਪਰੀਮੋ ਦੇ ਪਰਿਵਾਰ ਜਾਂ ਸਹਿਯੋਗੀਆਂ ਦੇ ਨਾਮ ‘ਤੇ ਜ਼ਮੀਨ ਦੇ ਪਲਾਟ ਤੋਹਫ਼ੇ ਵਜੋਂ ਦੇਣ ਜਾਂ ਕਥਿਤ ਤੌਰ ‘ਤੇ ਟ੍ਰਾਂਸਫਰ ਕਰਨ ਦੇ ਬਦਲੇ ਕੀਤੀਆਂ ਗਈਆਂ ਸਨ। 18 ਮਈ, 2022 ਨੂੰ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ, ਦੋ ਧੀਆਂ, ਅਣਪਛਾਤੇ ਸਰਕਾਰੀ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ ਸਮੇਤ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।

Read More: ਸਾਬਕਾ CM ਰਾਬੜੀ ਦੇਵੀ ਦੇ ਘਰ ਪਹੁੰਚੀ CBI, ਜ਼ਮੀਨ ਦੇ ਬਦਲੇ ਨੌਕਰੀ ਦੇਣ ਦੇ ਮਾਮਲੇ ‘ਚ ਕੀਤੀ ਕਾਰਵਾਈ

Scroll to Top