July 7, 2024 5:02 am
Electricity demand

Electricity demand: ਪੰਜਾਬ ‘ਚ ਬਿਜਲੀ ਦੀ ਵਧਦੀ ਮੰਗ ਕਾਰਨ ਗਰਿੱਡ ਫੇਲ ਹੋਣ ਦਾ ਖਤਰਾ: ਸੁਨੀਲ ਜਾਖੜ

ਚੰਡੀਗੜ੍ਹ, 18 ਜੂਨ 2024: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਹੁਣ ਬਿਜਲੀ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਵਧਦੀ ਮੰਗ (Electricity demand) ਕਾਰਨ ਗਰਿੱਡ ਫੇਲ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦੀ ਵਾਰੀ ਹੈ। ਜੇਕਰ ਅੱਜ ਹਲਾਤ ਨਾ ਸੁਧਰੇ ਤਾਂ ਪੰਜਾਬ ਵਿੱਚ ਪਾਣੀ ਖਤਮ ਹੋ ਜਾਵੇਗਾ।

ਸੁਨੀਲ ਜਾਖੜ ਨੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਗੱਲ ਕਹੀ ਹੈ। ਜਾਖੜ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਮੰਗ (Electricity demand) 16000 ਮੈਗਾਵਾਟ ਨੂੰ ਪਾਰ ਕਰ ਗਈ ਹੈ। ਇਹ ਸਾਡੇ ਲਈ ਜਾਗਣ ਦੀ ਚਿਤਾਵਨੀ ਹੈ। ਅੱਜ ਬਿਜਲੀ ਦੀ ਮੰਗ ਵੱਧਣ ਕਾਰਨ ਗਰਿੱਡ ਫੇਲ ਹੋਣ ਦਾ ਖਤਰਾ ਬਣਿਆ ਪਿਆ ਹੈ, ਪਰ ਬਿਜਲੀ ਤੋਂ ਬਾਅਦ ਅਗਲੀ ਵਾਰੀ ਪੰਜਾਬ ਦੇ ਪਾਣੀ ਦੀ ਹੈ। ਜੇ ਅਸੀਂ ਨਾ ਸੰਭਲੇ ਤਾਂ ਉਹ ਦਿਨ ਹੁਣ ਦੂਰ ਨਹੀਂ ਜਦ ਪੰਜਾਬ ਦੇ ਪੱਤਣਾਂ ਤੋਂ ਪਾਣੀ ਮੁੱਕ ਜਾਵੇਗਾ। ਪਰ ਕੀ ਸਾਨੂੰ ਫਸਲੀ ਵਿਭਿੰਨਤਾ ਬਾਰੇ ਨਹੀਂ ਸੋਚਣਾ ਚਾਹੀਦਾ, ਖਾਸ ਕਰਕੇ ਉਹ ਸਾਥੀ ਜਿਹੜੇ 23 ਫਸਲਾਂ ਤੇ ਐਮਐਸਪੀ ਦੀ ਗੱਲ ਕਰਦੇ ਹਨ,ਕੀ ਉਹ ਹੌਲੀ ਹੌਲੀ ਉਨ੍ਹਾਂ ਬਦਲਵੀਆਂ ਫਸਲਾਂ ਵੱਲ ਵੱਧ ਕੇ ਹੋਰਨਾਂ ਲਈ ਪ੍ਰੇਰਣਾ ਬਣਨਗੇ ?

ਜਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਇਸ ਕਾਰਨ ਬਿਜਲੀ ਦੀ ਖਪਤ ਵਿੱਚ ਕਾਫ਼ੀ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿੱਚ ਵਾਧਾ ਹੋਇਆ ਹੈ ਪਿਛਲੇ ਸਾਲ ਜੂਨ ਵਿੱਚ ਇਹ ਮੰਗ 11309 ਮੈਗਾਵਾਟ ਸੀ। ਜਦਕਿ ਹੁਣ ਇਹ ਵਧ ਕੇ 15775 ਮੈਗਾਵਾਟ ਹੋ ਗਿਆ ਹੈ।