Rishabh Pant

Rishabh Pant: ਜ਼ਖਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕਰਨ ਲਈ ਮੈਦਾਨ ‘ਚ ਉਤਰੇ ਰਿਸ਼ਭ ਪੰਤ

ਸਪੋਰਟਸ, 24 ਜੁਲਾਈ 2025: IND ਬਨਾਮ ENG: ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ ‘ਚ ਜਾਰੀ ਹੈ। ਅੱਜ ਟੈਸਟ ਮੈਚ ਦਾ ਦੂਜਾ ਦਿਨ ਹੈ ਅਤੇ ਮੀਂਹ ਕਾਰਨ ਮੈਚ ‘ਚ ਵਿਘਨ ਪਿਆ ਅਤੇ ਕੁਝ ਦੇਰ ਲਈ ਖੇਡ ਰੋਕ ਦਿੱਤਾ ਗਿਆ ਹੈ |

ਦੁਪਹਿਰ ਦੇ ਖਾਣੇ ਤੋਂ ਪਹਿਲਾਂ, ਭਾਰਤੀ ਟੀਮ ਨੇ ਪਹਿਲੀ ਪਾਰੀ ‘ਚ 6 ਵਿਕਟਾਂ ‘ਤੇ 321 ਦੌੜਾਂ ਬਣਾਈਆਂ ਹਨ। ਰਿਸ਼ਭ ਪੰਤ ਜ਼ਖਮੀ ਹੋਣ ਦੇ ਬਾਵਜੂਦ ਖੇਡਣ ਲਈ ਆਏ ਹਨ। ਦਰਸ਼ਕਾਂ ਨੇ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ | ਵਾਸ਼ਿੰਗਟਨ ਸੁੰਦਰ ਅਤੇ ਰਿਸ਼ਭ ਪੰਤ ਨਾਬਾਦ ਵਾਪਸ ਪਰਤੇ।

ਸ਼ਾਰਦੁਲ ਠਾਕੁਰ (41 ਦੌੜਾਂ) ਨੂੰ ਬੇਨ ਡਕੇਟ ਦੇ ਹੱਥੋਂ ਬੇਨ ਸਟੋਕਸ ਨੇ ਕੈਚ ਕਰਵਾਇਆ। ਉਨ੍ਹਾਂ ਨੇ ਸਾਈ ਸੁਦਰਸ਼ਨ (61 ਦੌੜਾਂ) ਅਤੇ ਸ਼ੁਭਮਨ ਗਿੱਲ (12 ਦੌੜਾਂ) ਨੂੰ ਵੀ ਆਊਟ ਕੀਤਾ। ਰਵਿੰਦਰ ਜਡੇਜਾ (20 ਦੌੜਾਂ) ਨੂੰ ਜੋਫਰਾ ਆਰਚਰ ਨੇ ਕੈਚ ਕਰਵਾਇਆ।

ਭਾਰਤੀ ਟੀਮ ਨੇ 264/4 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਬੁੱਧਵਾਰ ਨੂੰ ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਲਈ ਸਾਈ ਸੁਦਰਸ਼ਨ (61 ਦੌੜਾਂ) ਅਤੇ ਓਪਨਰ ਯਸ਼ਸਵੀ ਜੈਸਵਾਲ (58 ਦੌੜਾਂ) ਨੇ ਅਰਧ ਸੈਂਕੜੇ ਲਗਾਏ। ਕੇਐਲ ਰਾਹੁਲ ਨੇ 46 ਅਤੇ ਰਿਸ਼ਭ ਪੰਤ ਨੇ 37 ਦੌੜਾਂ ਬਣਾਈਆਂ। ਕਪਤਾਨ ਸ਼ੁਭਮਨ ਗਿੱਲ ਸਿਰਫ਼ 12 ਦੌੜਾਂ ਹੀ ਬਣਾ ਸਕਿਆ।

ਬੀਸੀਸੀਆਈ ਨੇ ਵੀਰਵਾਰ ਨੂੰ ਰਿਸ਼ਭ ਪੰਤ ਦੀ ਸੱਟ ਬਾਰੇ ਅਪਡੇਟ ਦਿੱਤਾ ਹੈ। ਬੋਰਡ ਨੇ ਐਕਸ ਪੋਸਟ ‘ਤੇ ਲਿਖਿਆ – ‘ਮੈਨਚੈਸਟਰ ਟੈਸਟ ਦੇ ਪਹਿਲੇ ਦਿਨ ਸੱਜੇ ਪੈਰ ‘ਤੇ ਸੱਟ ਲੱਗਣ ਤੋਂ ਬਾਅਦ ਰਿਸ਼ਭ ਪੰਤ ਬਾਕੀ ਮੈਚ ‘ਚ ਵਿਕਟਕੀਪਿੰਗ ਨਹੀਂ ਕਰ ਸਕਣਗੇ। ਧਰੁਵ ਜੁਰੇਲ ਵਿਕਟਕੀਪਰ ਦੀ ਭੂਮਿਕਾ ਨਿਭਾਉਣਗੇ।

Read More: IND ਬਨਾਮ ENG: ਰਿਸ਼ਭ ਪੰਤ ਇੰਗਲੈਂਡ ਖ਼ਿਲਾਫ ਟੈਸਟ ਸੀਰੀਜ਼ ਤੋਂ ਹੋ ਸਕਦੇ ਹਨ ਬਾਹਰ

Scroll to Top