Rishabh Pant

Rishabh Pant: ਰਿਸ਼ਭ ਪੰਤ ਬਣੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ

ਚੰਡੀਗੜ੍ਹ, 20 ਜਨਵਰੀ 2025: LSG New Captain: ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਅਤੇ ਧਾਕੜ ਬੱਲੇਬਾਜ਼ ਰਿਸ਼ਭ ਪੰਤ (Rishabh Pant) ਨੂੰ ਲਖਨਊ ਸੁਪਰ ਜਾਇੰਟਸ (Lucknow Super Giants) ਦੇ ਕਪਤਾਨ ਦੀ ਜ਼ਿੰਮੇਵਾਰੀ ਦਿੱਤੀ ਹੈ | ਜਿਕਰਯੋਗ ਹੈ ਕਿ ਰਿਸ਼ਭ ਪੰਤ ਅਗਲੇ ਮਹੀਨੇ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਦਾ ਹਿੱਸਾ ਹਨ |

ਲਖਨਊ ਟੀਮ (Lucknow Super Giants) ਦੇ ਮਾਲਕ ਸੰਜੀਵ ਗੋਇਨਕਾ ਨੇ ਸੋਮਵਾਰ ਨੂੰ ਪੰਤ ਨੂੰ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਬਣਾਉਣ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪੰਤ ਆਈਪੀਐਲ ਇਤਿਹਾਸ ਦਾ ਸਭ ਤੋਂ ਸਫਲ ਕਪਤਾਨ ਬਣ ਜਾਵੇਗਾ। ਜਿਕਰਯੋਗ ਹੈ ਕਿ ਲਖਨਊ ਨੇ ਪਿਛਲੇ ਐਡੀਸ਼ਨ ਤੱਕ ਟੀਮ ਦੀ ਕਪਤਾਨੀ ਕਰ ਰਹੇ ਕੇਐਲ ਰਾਹੁਲ ਨੂੰ ਬਰਕਰਾਰ ਨਹੀਂ ਰੱਖਿਆ ਸੀ। ਲਖਨਊ ਨੂੰ ਆਉਣ ਵਾਲੇ ਐਡੀਸ਼ਨ ਲਈ ਇੱਕ ਕਪਤਾਨ ਦੀ ਲੋੜ ਸੀ ਜੋ ਹੁਣ ਰਿਸ਼ਭ ਪੰਤ ਦੇ ਰੂਪ ‘ਚ ਪੂਰਾ ਹੋ ਗਿਆ ਹੈ।

ਗੋਇਨਕਾ ਨੇ ਕਿਹਾ ਕਿ ਅਸੀਂ ਇਸ ਬਾਰੇ ਉਦੋਂ ਹੀ ਫੈਸਲਾ ਕਰ ਲਿਆ ਸੀ ਜਦੋਂ ਅਸੀਂ ਉਨ੍ਹਾਂ ਨੂੰ ਨਿਲਾਮੀ ‘ਚ ਜਿੱਤਿਆ ਸੀ, ਪਰ ਅਸੀਂ ਇਕੱਠੇ ਇਸਦਾ ਐਲਾਨ ਕਰਨ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸੀ।

ਆਈਪੀਐਲ ਇਤਿਹਾਸ ‘ਚ ਸਭ ਤੋਂ ਮਹਿੰਗੇ ਖਿਡਾਰੀ ਰਿਸ਼ਭ ਪੰਤ (Rishabh Pant)

ਪੰਤ (Rishabh Pant) ਨੂੰ ਆਈਪੀਐਲ 2025 ਲਈ ਹੋਈ ਮੈਗਾ ਨਿਲਾਮੀ ‘ਚ ਲਖਨਊ ਸੁਪਰ ਜਾਇੰਟਸ ਟੀਮ ਨੇ 27 ਕਰੋੜ ਰੁਪਏ ‘ਚ ਖਰੀਦਿਆ ਸੀ। ਇਸ ਤਰ੍ਹਾਂ ਪੰਤ ਆਈਪੀਐਲ ਇਤਿਹਾਸ ‘ਚ ਸਭ ਤੋਂ ਵੱਧ ਕੀਮਤ ‘ਤੇ ਵਿਕਣ ਵਾਲਾ ਖਿਡਾਰੀ ਬਣ ਗਿਆ। ਉਨ੍ਹਾਂ ਨੇ ਇਸ ਮਾਮਲੇ ‘ਚ ਸ਼੍ਰੇਅਸ ਅਈਅਰ ਨੂੰ ਪਿੱਛੇ ਛੱਡ ਦਿੱਤਾ ਜਿਸਨੂੰ 26.75 ਕਰੋੜ ਰੁਪਏ ‘ਚ ਖਰੀਦਿਆ ਸੀ। 2016 ਤੋਂ ਬਾਅਦ ਪਹਿਲੀ ਵਾਰ, ਪੰਤ ਦਿੱਲੀ ਤੋਂ ਇਲਾਵਾ ਕਿਸੇ ਹੋਰ ਟੀਮ ਲਈ ਖੇਡਦੇ ਨਜ਼ਰ ਆਉਣਗੇ।

Read More: IND vs AUS: ਸਿਡਨੀ ਟੈਸਟ ਮੈਚ ‘ਚ ਰਿਸ਼ਵ ਪੰਤ ਤੇ ਯਸ਼ਸਵੀ ਜੈਸਵਾਲ ਨੇ ਤੋੜੇ ਵੱਡੇ ਰਿਕਾਰਡ

Scroll to Top