ਚੰਡੀਗੜ੍ਹ 18 ਅਗਸਤ 2025: ਰੱਖਿਆ ਸੇਵਾਵਾਂ ਭਲਾਈ ਡਾਇਰੈਕਟੋਰੇਟ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (RIMC), ਦੇਹਰਾਦੂਨ (dehradun) ਵਿੱਚ ਜੁਲਾਈ 2026 ਟਰਮ ਲਈ ਦਾਖਲੇ ਲਈ ਲਿਖਤੀ ਦਾਖਲਾ ਪ੍ਰੀਖਿਆ 7 ਦਸੰਬਰ, 2025 (ਐਤਵਾਰ) ਨੂੰ ਲਾਲਾ ਲਾਜਪਤ ਰਾਏ ਭਵਨ, ਸੈਕਟਰ-15, ਚੰਡੀਗੜ੍ਹ ਵਿਖੇ ਹੋਵੇਗੀ।
ਬੁਲਾਰੇ ਨੇ ਅੱਗੇ ਕਿਹਾ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਧਿਕਾਰਤ ਵੈੱਬਸਾਈਟ www.rimc.gov.in ਤੋਂ ਔਨਲਾਈਨ ਭੁਗਤਾਨ ਕਰਕੇ ਜਾਂ ਕਮਾਂਡੈਂਟ RIMC ਫੰਡ ਦੇ ਨਾਮ ‘ਤੇ ਡਿਮਾਂਡ ਡਰਾਫਟ ਨੱਥੀ ਕਰਕੇ ਲਿਖਤੀ ਬੇਨਤੀ ਭੇਜ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੂਰੀ ਤਰ੍ਹਾਂ ਭਰੇ ਹੋਏ ਅਰਜ਼ੀ ਫਾਰਮ 15 ਅਕਤੂਬਰ, 2025 ਨੂੰ ਜਾਂ ਇਸ ਤੋਂ ਪਹਿਲਾਂ ਰੱਖਿਆ ਸੇਵਾਵਾਂ ਭਲਾਈ ਡਾਇਰੈਕਟੋਰੇਟ, ਪੰਜਾਬ, ਸੈਨਿਕ ਭਵਨ, ਸੈਕਟਰ-21ਡੀ ਚੰਡੀਗੜ੍ਹ (chandigarh) ਵਿਖੇ ਪਹੁੰਚ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਅੱਗੇ ਕਿਹਾ ਕਿ ਵਧੇਰੇ ਜਾਣਕਾਰੀ ਅਤੇ ਅਰਜ਼ੀ ਦੇ ਵੇਰਵਿਆਂ ਲਈ, ਉਮੀਦਵਾਰ ਹੇਠ ਲਿਖੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਜਾ ਸਕਦੇ ਹਨ:
https://admission.schoolmitra.com/#/admission/newEnquiry/6396eff3fc26e41841a5afd6
Read More: ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ RIMC ਜੂਨ 2025 ਪ੍ਰੀਖਿਆ ਦਾ ਨਤੀਜਾ ਜਾਰੀ