ਚੰਡੀਗੜ੍ਹ 18 ਸਤੰਬਰ 2024: ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਜ਼ ਲਈ ਸੱਤ ਸਾਲ ਤੱਕ ਮੁੱਖ ਕੋਚ ਦੀ ਭੂਮਿਕਾ ਨਿਭਾਉਣ ਵਾਲੇ ਆਸਟ੍ਰੇਲੀਆ ਦੇ ਸਾਬਕਾ ਖਿਡਾਰੀ ਰਿਕੀ ਪੋਂਟਿੰਗ (Ricky Ponting) ਹੁਣ ਪੰਜਾਬ ਕਿੰਗਜ਼ ਦੇ ਮੁੱਖ ਕੋਚ ਨਿਯੁਕਤ ਕੀਤੇ ਗਏ ਹਨ । ਰਿਕੀ ਪੌਂਟਿੰਗ ਦੇ ਆਉਣ ਨਾਲ ਪੰਜਾਬ ਫਰੈਂਚਾਈਜ਼ੀ ਨੇ ਮੁੱਖ ਕੋਚ ਟ੍ਰੇਵਰ ਬੇਲਿਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਰਿਕੀ ਪੋਂਟਿੰਗ ਹੁਣ ਪਿਛਲੇ ਸੱਤ ਸੈਸ਼ਨਾਂ ‘ਚ ਪੰਜਾਬ ਕਿੰਗਜ਼ ਦੇ ਮੁੱਖ ਕੋਚ ਬਣਨ ਵਾਲੇ ਛੇਵੇਂ ਖਿਡਾਰੀ ਬਣ ਗਏ ਹਨ। ਪੰਜਾਬ ਕਿੰਗਜ਼ ਦੀ ਟੀਮ ਨੇ IPL 2024 ਸੀਜ਼ਨ ਦਾ ਅੰਤ ਨੌਵੇਂ ਸਥਾਨ ਨਾਲ ਕੀਤਾ ਸੀ ।
ਜਨਵਰੀ 19, 2025 9:37 ਬਾਃ ਦੁਃ