ਚੰਡੀਗੜ੍ਹ, 25 ਮਈ 2024: ਹਰਿਆਣਾ ਪੁਲਿਸ (Haryana Police) ਦੀ ਸੀਸੀਟੀਐਨਐਸ ਪ੍ਰਣਾਲੀ ਤਿੰਨ ਨਵੇਂ ਕਾਨੂੰਨਾਂ ਵਿਚ ਹੋਏ ਬਦਲਾਅ ਦੇ ਹਿਸਾਬ ਨਾਲ ਪੂਰੀ ਤਰ੍ਹਾ ਨਾਲ ਤਿਆਰ ਹੋ ਗਈ ਹੈ। ਹਰਿਆਣਾ ਵਿਚ 1 ਜੁਲਾਈ 2024 ਤੋਂ ਲਾਗੂ ਹੋਣ ਵਾਲੇ ਨਵੇਂ ਕਾਨੂੰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਸੀਸੀਟੀਐਨਐਸ ਪ੍ਰਣਾਲੀ ਦੇ ਤਕਨੀਕੀ ਪਹਿਲੂਆਂ ਵਿਚ ਜਰੂਰ ਬਦਲਾਅ ਕੀਤੇ ਗਏ ਹਨ ਤਾਂ ਜੋ ਇੰਨ੍ਹਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇ। ਇਹ ਜਾਣਕਾਰੀ ਅੱਜ ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ ਦੀ ਅਗਵਾਈ ਹੇਠ ਪ੍ਰਬੰਧਿਤ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੀਟਿੰਗ ਵਿਚ ਸੀਸੀਟੀਐਨਐਸ ਪ੍ਰਣਾਲੀ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਮੀਟਿੰਗ ਵਿਚ ਰਾਜ ਅਪਰਾਧ ਰਿਕਾਰਡ ਬਿਊਰੋ ਦੇ ਡਾਇਰੈਕਟਰ ਓ ਪੀ ਸਿੰਘ ਨੇ ਕਿਹਾ ਕਿ ਸੀਸੀਟੀਐਨਐਸ ਪ੍ਰਣਾਲੀ ਨੂੰ ਨਵੇਂ ਕਾਨੂੰਨਾਂ ਦੇ ਨਾਲ ਤਾਲਮੇਲ ਕਰ ਕੇ ਇਕ ਵਿਵਸਥਾ ਤਿਆਰ ਕੀਤੀ ਗਈ ਹੈ ਤਾਂ ਜੋ ਭਵਿੱਖ ਵਿਚ ਨਵੇਂ ਕਾਨੂੰਨਾਂ ਦੇ ਅਨੁਰੂਪ ਪ੍ਰਭਾਵੀ ਢੰਗ ਨਾਲ ਕੰਮ ਕੀਤਾ ਜਾ ਸਕੇ। ਇਸ ਲੜੀ ਵਿਚ ਹਰਿਆਣਾ ਪੁਲਿਸ ਵੱਲੋਂ ਪਰੂਫ ਪ੍ਰਬੰਧਨ ਪ੍ਰਣਾਲੀ ਵੀ ਤਿਆਰ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਖੋਜ ਅਧਿਕਾਰੀਆਂ ਵੱਲੋਂ ਆਨਲਾਇਨ ਰਾਹੀਂ ਮੁਕੱਦਮੇ ਨਾਲ ਸਬੰਧਿਤ ਵੀਡੀਓਜ ਪੀੜਤ ਅਤੇ ਮੁਲਜ਼ਮਾਂ ਦੇ ਬਿਆਨ, ਸੀਲ ਕੀਤੇ ਗਏ ਸਮਾਨ ਦੀ ਵੀਡੀਓ ਜਾਂਚ, ਰਿਪੋਰਟ ਅਤੇ ਸਰਚ ਐਂਡੀਜਰ ਆਦਿ ਸਬੰਧੀ ਵੀਡੀਓਜ ਇਲੈਕਟ੍ਰੋਨਿਕ ਸਰੋਤ ਨਾਲ ਸਰਵਰ ‘ਤੇ ਅਪਲੋਡ ਕੀਤੀ ਜਾ ਸਕੇਗੀ। 1 ਜੁਲਾਈ, 2024 ਤੋਂ ਲਾਗੂ ਹੋਣ ਵਾਲੇ ਇੰਨ੍ਹਾਂ ਤਿੰਨ ਨਵੇਂ ਕਾਨੂੰਨਾਂ ਵਿਚ ਵੀ ਇਸ ਦਾ ਵਰਨਣ ਕਰਦੇ ਹੋਏ ਇਸ ਨੂੰ ਜਰੂਰੀ ਕੀਤਾ ਗਿਆ ਹੈ।
ਐਸਸੀਆਰਬੀ ਦੀ ਪੁਲਿਸ ਸੁਪਰਡੈਂਟ ਨਿਕਿਤਾ ਗਹਿਲੋਤ ਨੇ ਕਿਹਾ ਕਿ ਆਮਜਨਤਾ ਦੀ ਸਹੂਲਤ ਲਈ ਪੀਐਸ ਲੋਕੇਟਰ ਦੀ ਸਹੂਲਤ ਵੀ ਸ਼ੁਰੂ ਕੀਤੀ ਜਾ ਰਹੀ ਹੈ। ਆਮਜਨਤਾ ਹਰਿਆਣਾ ਪੁਲਿਸ ਦੇ ਸੀਸੀਟੀਐਨਐਸ ਅਤੇ ਹਰ ਸਮੇਂ ਪੋਰਟਲ ‘ਤੇ ਉਪਲਬਧ ਆਨਲਾਈਨ ਰਾਹੀਂ ਜਾਣ ਵਾਲੇ ਸਹੂਲਤਾਂ ਤੇ ਸੇਵਾਵਾਂ ਦਾ ਲਾਭ ਲੈਣ ਲਈ ਆਪਣੇ ਪੁਲਿਸ ਥਾਣੇ ਦਾ ਆਸਾਨੀ ਨਾਲ ਪਤਾ ਲਗਾ ਸਕਣਗੇ। ਇਸ ਤੋਂ ਲੋਕਾਂ ਨੂੰ ਇਹ ਜਾਨਣ ਵਿਚ ਆਸਾਨੀ ਹੋਵੇਗੀ ਕਿ ਮਾਮਲਾ ਕਿਹੜੇ ਪੁਲਿਸ ਥਾਨੇ ਤੋਂ ਸਬੰਧਿਤ ਹੈ।
ਹਰਿਆਣਾ ਪੁਲਿਸ (Haryana Police) ਵੱਲੋਂ ਹੁਣ ਖੋਜ ਅਧਿਕਾਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਅਜਿਹੀ ਵਿਵਸਥਾ ਵਿਕਸਿਤ ਕੀਤੀ ਗਈ ਹੈ ਜਿਸ ਵਿਚ ਖੋਜ ਅਧਿਕਾਰੀ ਨੂੰ ਹੁਣ ਆਪਣੇ ਰੋਜ਼ਾਨਾ ਦੇ ਕੰਮ ਜਿਵੇਂ ਕੇਸ ਡੇਅਰੀ, ਐਫਆਈਆਰ ਅਤੇ ਬਿਆਨ ਦਰਜ ਕਰਨ ਆਦਿ ਦੀ ਕਾਪੀ ਨੁੰ ਟਾਇਪ ਨਹੀਂ ਕਰਨਾ ਪਵੇਗਾ ਅਤੇ ਹੁਣ ਉਨ੍ਹਾਂ ਨੁੰ ਵਾਇਸ ਟੂ ਟੈਕਸਟ ਦੀੀ ਸਹੂਲਤ ਹੋਵੇਗੀ। ਹੁਣ ਖੋਜ ਅਧਿਕਾਰੀ ਬੋਲ ਕੇ ਵੀ ਜਰੂਰੀ ਦਸਤਾਵੇਜਾਂ ਨੁੰ ਟਾਇਪ ਕਰ ਸਕਣਗੇ। ਹਿਸ ਤੋਂ ਉਨ੍ਹਾਂ ਦੀ ਕੰਮ ਸਮਰੱਥਾ ਵਧੇਗੀ ਅਤੇ ਉਨ੍ਹਾਂ ਨੂੰ ਕੰਮ ਦੌਰਾਨ ਵੱਡੇ ਪੈਮਾਨੇ ‘ਤੇ ਲਾਭ ਹੋਵੇਗਾ।
ਮੀਟਿੰਗ ਵਿਚ ਇਹ ਵੀ ਦੱਸਿਆ ਗਿਆ ਕਿ ਨਾਗਰਿਕਾਂ ਨੂੰ ਹੁਣ ਵਾਹਨ ਚੋਰੀ ਦੀ ਰਿਪੋਰਟ ਦਰਜ ਕਰਵਾਉਣ ਦੇ ਲਈ ਪੁਲਿਸ ਥਾਣਿਆਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਹੁਣ ਵਿਅਕਤੀ ਵਾਹਨ ਚੋਰੀ ਆਦਿ ਦੀ ਸ਼ਿਕਾਇਤਾਂ ਹਰਿਆਣਾ ਪੁਲਿਸ ਦੀ ਵੈਬਸਾਈਟ ‘ਤੇ ਜਾ ਕੇ ਦਰਜ ਕਵਰਾ ਸਕਦੇ ਹਨ। ਇਸ ਨਾ ਜਿੱਥੇ ਇਕ ਪਾਸੇ ਲੋਕਾਂ ਨੂੰ ਵਿਅਰਥ ਦੀ ਭੱਜ-ਨੱਠ ਨਾਲ ਛੁਟਕਾਰਾ ਮਿਲੇਗਾ, ਉੱਥੇਹੀ ਥਾਣਿਆਂ ‘ਤੇ ਵੀ ਇਸ ਤਰ੍ਹਾ ਦੀ ਸ਼ਿਕਾਇਤਾਂ ਦਾ ਦਬਾਅ ਘੱਟ ਹੋਵੇਗਾ।
ਮੀਟਿੰਗ ਵਿਚ ਇਹ ਵੀ ਕਿਹਾ ਗਿਆ ਕਿ ਹਰਿਆਣਾ ਪੁਲਿਸ ਨੇ ਸੀਸੀਟੀਐਨਐਸ ਪ੍ਰਣਾਲੀ ਨੂੰ ਅਪਗ੍ਰੇਡ ਕਰਦੇ ਹੋਏ ਇਸ ਵਿਚ ਈ-ਹਸਤਾਖਰ ਦੀ ਸਹੂਲਤ ਨੂੰ ਵੀ ਸ਼ਾਮਲ ਕੀਤਾ ਹੈ। ਹੁਣ ਅਧਿਕਾਰੀ ਇਲੈਕਟ੍ਰੋਨਿਕ ਰਾਹੀਂ ਵੀ ਜਰੂਰੀ ਦਸਤਾਵੇਜ ‘ਤੇ ਹਸਤਾਖਰ ਕਰ ਸਕਣਗੇ। ਇਸ ਦੇ ਨਾਲ ਹੀ ਹੁਣ ਥਾਣਿਆਂ ਤੋਂ ਕੋਰਟ ਵਿਚ ਚਾਲਾਨ ਇਲੈਕਟ੍ਰੋਨਿਕ ਸਰੋਤ ਨਾਲ ਭੇਜਣ ਦੀ ਸਹੂਨਤ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਮੀਟਿੰਗ ਵਿਚ ਦੱਸਿਆ ਗਿਆ ਕਿ ਹਰਿਆਣਾ ਪੁਲਿਸ ਵੱਲੋਂ ਪੁਲਿਸ ਥਾਣਿਆਂ ਵਿਚ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕਰਨ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ । ਇੱਥੇ ਕਪਿਊਟਰ ਆਦਿ ਦੀ ਗਿਣਤੀ ਨੁੰ ਵਧਾਉਣ ਦੇ ਨਾਲ-ਨਾਲ ਹੋਰ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇੰਟਰਨੈਟ ਦੀ ਸਪੀਡ ਵਧਾਉਣ ਨੂੰ ਲੈ ਕੇ ਵੀ ਮੀਟਿੰਗ ਵਿਚ ਵਿਚਾਰ-ਵਟਾਂਦਰਾਂ ਕੀਤਾ ਗਿਆ।
ਕਪੂਰ ਨੇ ਕਿਹਾ ਕਿ ਸੀਸੀਟੀਐਨਐਸ ਪ੍ਰਣਾਲੀ ਵਿਚ ਕੀਤੇ ਗਏ ਇੰਨ੍ਹਾਂ ਬਦਲਾਆਂ ਨੁੰ ਲੈ ਕੇ ਪੁਲਿਸ ਥਾਣਿਆਂ ਵਿਚ ਕੰਮ ਕਰ ਰਹੇ ਖੋਜ ਅਧਿਕਾਰੀਆਂ ਦਾ ਸਿਖਲਾਈ ਕਰਵਾਇਆ ਜਾਣਾ ਜਰੂਰੀ ਹੈ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਲਰਨਿੰਗ ਮੈਨੇਜਮੈਂਟ ਸਿਸਟਮ ਦਾ ਇਸਤੇਮਾਲ ਕਰਦੇ ਹੋਏ ਇਸ ਨਾਲ ਜੁੜੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਿਖਲਾਈ ਕਰਵਾਉਣ ਤਾਂ ਜੋ ਉਹ ਇਸ ਪ੍ਰਣਾਲੀ ਨਾਲ ਠੀਕ ਤਰ੍ਹਾ ਨਾਲ ਜਾਣੂੰ ਹੋ ਜਾਣ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਕੰਮ ਦੇ ਦੌਰਾਨ ਕਿਸੇ ਤਰ੍ਹਾ ਦੀ ਸਮੱਸਿਆ ਨਾ ਆਵੇ।