Telangana

ਰੇਵੰਤ ਰੈਡੀ ਨੇ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਇੱਕ ਡਿਪਟੀ CM ਵੀ ਸ਼ਾਮਲ

ਚੰਡੀਗੜ੍ਹ, 07 ਦਸੰਬਰ 2023: ਕਾਂਗਰਸ ਆਗੂ ਰੇਵੰਤ ਰੈਡੀ ਨੇ ਅੱਜ ਤੇਲੰਗਾਨਾ (Telangana) ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ । ਉਨ੍ਹਾਂ ਦੇ ਨਾਲ 11 ਮੰਤਰੀ ਵੀ ਸਹੁੰ ਚੁੱਕਣਗੇ, ਜਿਨ੍ਹਾਂ ‘ਚ ਇਕ ਉੱਪ ਮੁੱਖ ਮੰਤਰੀ ਵੀ ਹੋਵੇਗਾ | ਇਹ ਪ੍ਰੋਗਰਾਮ ਐਲ.ਬੀ.ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ‘ਚ ਹਿੱਸਾ ਲੈਣ ਲਈ ਸੋਨੀਆ ਗਾਂਧੀ, ਰਾਹੁਲ, ਪ੍ਰਿਅੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇਲੰਗਾਨਾ ਪਹੁੰਚ ਚੁੱਕੇ ਹਨ। ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਮੌਜੂਦ ਰਹਿਣਗੇ।

ਇਸਤੋਂ ਬਾਅਦ ਵਿੱਚ ਉਪ ਮੁੱਖ ਮੰਤਰੀ ਅਤੇ ਹੋਰ ਮੰਤਰੀ ਸਹੁੰ ਚੁੱਕਣਗੇ। ਬਾਅਦ ਵਿੱਚ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਅਤੇ ਮੁੱਖ ਮੰਤਰੀ ਦੇ ਨਾਲ ਮੰਤਰੀ ਮੰਡਲ ਦੀ ਇੱਕ ਸਮੂਹ ਫੋਟੋ ਹੋਵੇਗੀ।

ਤੇਲੰਗਾਨਾ (Telangana) ਕੈਬਿਨਟ ਦੇ ਆਗੂਆਂ ਦੀ ਸੂਚੀ…

1) ਕੋਂਡਾ ਸੁਰੇਖਾ 2) ਕੋਮਾਟੀ ਰੈੱਡੀ ਵੈਂਕਟ ਰੈੱਡੀ 3) ਜੁਪੱਲੀ ਕ੍ਰਿਸ਼ਨਾ ਰਾਓ 4) ਭੱਟੀ ਵਿਕਰਮਰਕਾ 5) ਉੱਤਮ ਕੁਮਾਰ ਰੈੱਡੀ 6) ਪੋਨਮ ਪ੍ਰਭਾਕਰ 7) ਸੀਤੱਕਾ 8) ਸ਼੍ਰੀਧਰ ਬਾਬੂ 9) ਥੁਮੱਲਾ ਨਾਗੇਸ਼ਵਰ ਰਾਓ 10) ਪੋਂਗੁਲੇਟੀ ਸ਼੍ਰੀਨਿਵਾਸਨਾਰਾਸਾਸਨਾ 11) ਦਮੋਦਰ ਰਾਜਨਰਸਿਮਾ |

 

Scroll to Top