July 7, 2024 7:24 am
Upendra Dwivedi

ਕਸ਼ਮੀਰ ‘ਚ ਸਰਹੱਦ ਪਾਰੋਂ ਘੁਸਪੈਠ ਕਰ ਰਹੇ ਹਨ ਸੇਵਾਮੁਕਤ ਪਾਕਿਸਤਾਨੀ ਫੌਜੀ: ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ

ਚੰਡੀਗੜ੍ਹ, 24 ਨਵੰਬਰ 2023: ਉੱਤਰੀ ਥਲ ਸੈਨਾ ਦੇ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ (Upendra Dwivedi) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਹੱਦ ਪਾਰ ਤੋਂ ਭਾਰਤ ‘ਚ ਆਏ ਕੁਝ ਅੱਤਵਾਦੀਆਂ ‘ਚ ਸੇਵਾਮੁਕਤ ਪਾਕਿਸਤਾਨੀ ਫੌਜੀ ਵੀ ਹਨ। ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਰਾਜੌਰੀ ਅਤੇ ਪੁੰਛ ਨਾਲ ਲੱਗਦੇ ਇਲਾਕਿਆਂ ‘ਚ ਅਜੇ ਵੀ 20 ਤੋਂ 25 ਅੱਤਵਾਦੀ ਸਰਗਰਮ ਹੋ ਸਕਦੇ ਹਨ। ਲੈਫਟੀਨੈਂਟ ਜਨਰਲ ਦਿਵੇਦੀ ਰਾਜੌਰੀ ਮੁਕਾਬਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਂਟ ਕਰਨ ਲਈ ਜੰਮੂ ਆਏ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਮੁਲਾਕਾਤ ਦੌਰਾਨ ਇਹ ਗੱਲਾਂ ਕਹੀਆਂ।

ਲੈਫਟੀਨੈਂਟ ਜਨਰਲ ਦਿਵੇਦੀ ਨੇ ਕਿਹਾ, ‘ਮੁੱਠਭੇੜ ‘ਚ ਅਸੀਂ ਆਪਣੇ 5 ਬਹਾਦਰ ਸੈਨਿਕਾਂ ਨੂੰ ਗਵਾ ਦਿੱਤਾ, ਪਰ ਦੋ ਅੱਤਵਾਦੀਆਂ ਨੂੰ ਵੀ ਮਾਰ ਦਿੱਤਾ ਹੈ। ਸਾਡੇ ਸੈਨਿਕਾਂ ਨੇ ਆਪਣੀ ਨਿੱਜੀ ਸੁਰੱਖਿਆ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰੱਖਿਆ ਲਈ ਸਰਬੋਤਮ ਕੁਰਬਾਨੀ ਦਿੱਤੀ। ਅੱਤਵਾਦੀਆਂ ਦੇ ਮਾਰੇ ਜਾਣ ਨਾਲ ਅੱਤਵਾਦੀ ਵਾਤਾਵਰਣ ਅਤੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਹੈ। ਦੋਵੇਂ ਅੱਤਵਾਦੀ ਡਾਂਗਰੀ, ਕੰਢੀ ਅਤੇ ਰਾਜੌਰੀ ‘ਚ ਬੇਕਸੂਰ ਨਾਗਰਿਕਾਂ ਦੇ ਕਤਲ ‘ਚ ਸ਼ਾਮਲ ਸਨ। ਉਨ੍ਹਾਂ ਦਾ ਖਾਤਮਾ ਆਪਰੇਸ਼ਨ ਵਿੱਚ ਸ਼ਾਮਲ ਸਾਂਝੀ ਫੋਰਸ ਟੀਮ ਲਈ ਇੱਕ ਤਰਜੀਹ ਸੀ।

ਉੱਤਰੀ ਕਮਾਨ ਦੇ ਮੁਖੀ (Upendra Dwivedi) ਨੇ ਕਿਹਾ ਕਿ ਹੋ ਸਕਦਾ ਹੈ ਕਿ ਅੱਤਵਾਦੀਆਂ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਸਮੇਤ ਕਈ ਦੇਸ਼ਾਂ ਵਿਚ ਸਿਖਲਾਈ ਪ੍ਰਾਪਤ ਕੀਤੀ ਹੋਵੇ। ਉਹ ਬਹੁਤ ਵਧੀਆ ਸਿਖਲਾਈ ਪ੍ਰਾਪਤ ਸਨ, ਇਸ ਲਈ ਸਾਨੂੰ ਇਨ੍ਹਾਂ ਨੂੰ ਖ਼ਤਮ ਕਰਨ ਵਿੱਚ ਕੁਝ ਸਮਾਂ ਲੱਗਾ।

ਉੱਤਰੀ ਕਮਾਨ ਦੇ ਮੁਖੀ ਨੇ ਕਿਹਾ ਕਿ ਪਿਛਲੇ ਸਾਲ ਇਨ੍ਹਾਂ ਇਲਾਕਿਆਂ ‘ਚ ਅੱਤਵਾਦੀ ਘਟਨਾਵਾਂ ‘ਚ 10 ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਸਾਨੂੰ ਸਥਾਨਕ ਸੂਤਰਾਂ ਤੋਂ ਅੱਤਵਾਦੀਆਂ ਦੇ ਕੁਝ ਟਿਕਾਣਿਆਂ ਬਾਰੇ ਜਾਣਕਾਰੀ ਮਿਲੀ ਹੈ। ਉਹ ਡਾਂਗਰੀ ਹਮਲੇ ਵਿੱਚ ਵੀ ਸ਼ਾਮਲ ਸੀ। ਨਾਲ ਹੀ, ਕੰਟਰੋਲ ਰੇਖਾ ਪਾਰ ਕਰਕੇ ਦੇਸ਼ ਵਿੱਚ ਦਾਖਲ ਹੋਏ ਕੁਝ ਅੱਤਵਾਦੀਆਂ ਦੀ ਪਛਾਣ ਸੇਵਾਮੁਕਤ ਪਾਕਿਸਤਾਨੀ ਸੈਨਿਕਾਂ ਵਜੋਂ ਹੋਈ ਹੈ।