ਚੰਡੀਗੜ੍ਹ, 28 ਨਵੰਬਰ 2023: ਸਹਿਕਾਰੀ ਸਭਾ ਦੇ ਸੇਵਾਮੁਕਤ ਇੰਸਪੈਕਟਰ ਨਿਰਮਲ ਸਿੰਘ ਬਰਾੜ ਵਾਸੀ ਭਾਨ ਸਿੰਘ ਕਲੋਨੀ ਗਲੀ ਨੰਬਰ 6, ਫਰੀਦਕੋਟ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਜਹਾਜ਼ ਗਰਾਊਂਡ ਨੇੜੇ ਬਰਾਮਦ ਹੋਈ ਹੈ ।
ਮ੍ਰਿਤਕ ਬਰਾੜ ਦੇ ਸਿਰ ਵਿੱਚ ਗੋਲੀ ਲੱਗੀ ਸੀ, ਜਦੋਂ ਕਿ ਉਸ ਦੇ ਪੱਟ ’ਤੇ 32 ਬੋਰ ਦਾ ਰਿਵਾਲਵਰ ਪਿਆ ਹੋਇਆ ਸੀ। ਅਜਿਹੇ ‘ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਨੂੰ ਖੁਦਕੁਸ਼ੀ ਵਿਖਾਇਆ ਜਾ ਰਿਹਾ ਹੈ | ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੀਆਂ ਗਲੀਆਂ ਵਿੱਚ ਲੱਗੇ ਸੀਸੀਟੀਵੀ ਫੁਟੇਜ ਪੁਲਿਸ ਦੀ ਜਾਂਚ ਵਿੱਚ ਕਾਫੀ ਸਹਾਈ ਸਿੱਧ ਹੋ ਸਕਦੇ ਹਨ। ਇਲਾਕਾ ਵਾਸੀਆਂ ਮੁਤਾਬਕ ਨਿਰਮਲ ਸਿੰਘ ਬਰਾੜ ਦਾ ਮੁੰਡਾ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਹ ਸਾਦਿਕ ਮੰਡੀ ਵਿਚ ਆੜ੍ਹਤ ਦਾ ਕੰਮ ਕਰਦਾ ਸੀ।