ਚੰਡੀਗੜ੍ਹ, 20 ਸਤੰਬਰ 2025: ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 19 ਸਥਿਤ ਗੁਰੂ ਦਰਬਾਰ ‘ਚ ਇੱਕ ਦੁਖਦਾਈ ਘਟਨਾ ਵਾਪਰੀ। ਇੱਕ ਸੇਵਾਮੁਕਤ ਕਰਮਚਾਰੀ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੂਰਜ ਪ੍ਰਕਾਸ਼ (ਸੈਕਟਰ 38 ਸੀ, ਚੰਡੀਗੜ੍ਹ ਦਾ ਰਹਿਣ ਵਾਲਾ) ਵਜੋਂ ਹੋਈ ਹੈ, ਫਾਰਮੇਸੀ ਸੈਕਟਰ ਨਾਲ ਜੁੜਿਆ ਹੋਇਆ ਸੀ।
ਸੂਚਨਾ ਮਿਲਣ ‘ਤੇ, ਥਾਣਾ 19 ਦੀ ਇੰਚਾਰਜ ਇੰਸਪੈਕਟਰ ਸਰਿਤਾ ਰਾਏ ਅਤੇ ਡੀਐਸਪੀ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਇਸ ਵੇਲੇ ਪੂਰਾ ਮਾਮਲਾ ਜਾਂਚ ਅਧੀਨ ਹੈ।
ਪੁਲਿਸ ਨੇ ਮ੍ਰਿਤਕ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ। ਇਸ ‘ਚ ਉਨ੍ਹਾਂ ਨੇ ਆਪਣੇ ਪਰਿਵਾਰ ਲਈ ਆਪਣਾ ਡੂੰਘਾ ਪਿਆਰ ਜ਼ਾਹਰ ਕੀਤਾ ਹੈ | ਇਸ ‘ਚ ਕਿਹਾ ਗਿਆ ਕਿ ਉਸਦੀ ਜਾਇਦਾਦ ਦਾ 60% ਉਸ ਦੀ ਧੀ ਦੇ ਨਾਂ, 20% ਉਸਦੇ ਪੁੱਤਰ ਨੂੰ, ਅਤੇ ਬਾਕੀ ਹਿੱਸਾ ਉਸਦੀ ਦੂਜੀ ਧੀ, ਜਿਸਨੂੰ ਕਿਟੀ ਵਜੋਂ ਜਾਣਿਆ ਜਾਂਦਾ ਹੈ ਨੂੰ ਮਿਲੇਗਾ।
ਸੁਸਾਈਡ ਨੋਟ ‘ ਸੂਰਜ ਪ੍ਰਕਾਸ਼ ਨੇ ਅੱਖਾਂ ਦੀ ਗੰਭੀਰ ਸਮੱਸਿਆ ਦਾ ਵੀ ਜ਼ਿਕਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਇਸ ਸਮੱਸਿਆ ਤੋਂ ਪੀੜਤ ਸੀ, ਜਿਸ ਕਾਰਨ ਉਸਦਾ ਮਾਨਸਿਕ ਤਣਾਅ ਵਧ ਗਿਆ ਸੀ।
Read More: ਲੁਧਿਆਣਾ ‘ਚ ਯੂਪੀ ਦੀ ਸਿੰਗਰ ਵੱਲੋਂ ਖੁ.ਦ.ਕੁ.ਸ਼ੀ ! ਜਾਂਚ ‘ਚ ਜੁਟੀ ਪੁਲਿਸ