ਚੰਡੀਗੜ੍ਹ, 22 ਜੁਲਾਈ 2024: ਹਰਿਆਣਾ ਦੇ ਅੰਬਾਲਾ (Ambala) ‘ਚ ਇੱਕ ਸੇਵਾਮੁਕਤ ਫੌਜੀ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਉਕਤ ਸੇਵਾਮੁਕਤ ਫੌਜੀ ਨੇ ਜ਼ਮੀਨੀ ਵਿਵਾਦ ਦੇ ਚੱਲਦੇ ਆਪਣੇ ਹੀ ਭਰਾ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਹੈ | ਇਸ ਵਾਰਦਾਤ ‘ਚ ਪਰਿਵਾਰ ਦੇ 5 ਜੀਅ, ਜਿਨ੍ਹਾਂ ‘ਚ 5 ਸਾਲ ਦੀ ਬੇਟੀ ਅਤੇ 6 ਮਹੀਨੇ ਦਾ ਬੇਟਾ ਦਾ ਵੀ ਕਤਲ ਕਰ ਦਿੱਤਾ ਗਿਆ |
ਇਹ ਘਟਨਾ ਐਤਵਾਰ ਰਾਤ ਨਰਾਇਣਗੜ੍ਹ ਥਾਣੇ ਦੇ ਪਿੰਡ ਰਟੋਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਭੂਸ਼ਣ ਕੁਮਾਰ ਨੇ ਰਾਤ ਸਮੇਂ ਤੇਜ਼ਧਾਰ ਹਥਿਆਰਾਂ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ | ਇਸ ਦੌਰਾਨ ਮੁਲਜ਼ਮ ਦੇ ਪਿਓ ਓਮ ਪ੍ਰਕਾਸ਼ ਨੇ ਇਸ ਘਟਨਾ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਸਦੀ ਵੀ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ (Ambala) ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ।