Retail inflation

ਪ੍ਰਚੂਨ ਮਹਿੰਗਾਈ ਚਾਰ ਮਹੀਨਿਆਂ ਦੇ ਉੱਚ ਪੱਧਰ ‘ਤੇ, ਦਸੰਬਰ ‘ਚ 5.69 ਫੀਸਦੀ ਪੁੱਜੀ

ਚੰਡੀਗੜ੍ਹ, 12 ਜਨਵਰੀ 2024: ਭਾਰਤ ਦੀ ਪ੍ਰਚੂਨ ਮਹਿੰਗਾਈ (inflation) ਦਸੰਬਰ ਵਿੱਚ ਵਧ ਕੇ 5.69% ਹੋ ਗਈ ਹੈ। ਇਹ 4 ਮਹੀਨਿਆਂ ‘ਚ ਮਹਿੰਗਾਈ ਦਾ ਸਭ ਤੋਂ ਉੱਚਾ ਪੱਧਰ ਹੈ। ਸਤੰਬਰ ਵਿੱਚ ਮਹਿੰਗਾਈ ਦਰ 5.02% ਸੀ। ਜਦੋਂ ਕਿ ਨਵੰਬਰ ਵਿੱਚ ਇਹ 5.55% ਅਤੇ ਅਕਤੂਬਰ ਵਿੱਚ 4.87% ਸੀ। ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਵਧੀ ਹੈ।

ਨਵੰਬਰ ਦੀ ਤਰ੍ਹਾਂ ਦਸੰਬਰ ਵਿੱਚ ਵੀ ਸਬਜ਼ੀਆਂ ਦੀ ਮਹਿੰਗਾਈ ਵਿੱਚ ਵੱਡਾ ਵਾਧਾ ਹੋਇਆ ਹੈ। ਨਵੰਬਰ ‘ਚ ਸਬਜ਼ੀਆਂ ਦੀ ਮਹਿੰਗਾਈ (inflation) ਦਰ 17.7 ਫੀਸਦੀ ਤੋਂ ਵਧ ਕੇ 27.64 ਫੀਸਦੀ ਹੋ ਗਈ। ਦੂਜੇ ਪਾਸੇ, ਈਂਧਨ ਅਤੇ ਬਿਜਲੀ ਮਹਿੰਗਾਈ -0.99% ਰਹਿ ਗਈ ਹੈ ਜੋ ਨਵੰਬਰ ਵਿੱਚ -0.77% ਸੀ।

ਕੇਂਦਰ ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਕ੍ਰਮਵਾਰ ਆਧਾਰ ‘ਤੇ 0.32 ਫੀਸਦੀ ਤੱਕ ਘਟੀ ਹੈ। ਦਸੰਬਰ ‘ਚ ਖੁਰਾਕੀ ਮਹਿੰਗਾਈ ਦਰ 9.53 ਫੀਸਦੀ ਰਹੀ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਮਹਿੰਗਾਈ ਦਰ ਕ੍ਰਮਵਾਰ ਮਾਮੂਲੀ ਤੌਰ ‘ਤੇ 5.93 ਪ੍ਰਤੀਸ਼ਤ ਅਤੇ 5.46 ਪ੍ਰਤੀਸ਼ਤ ਤੱਕ ਵਧ ਗਈ ਹੈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 5.85 ਫੀਸਦੀ ਅਤੇ 5.26 ਫੀਸਦੀ ਸੀ।

 

Scroll to Top