ਪਟਿਆਲਾ , 4 ਅਗਸਤ, 2023: ਪਿਛਲੇ ਮਹੀਨੇ ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ (Rasulpur Jaura) ਵਿੱਚ ਵਿਧਾਇਕ ਗੁਰਲਾਲ ਸਿੰਘ ਘਨੌਰ ਦੇ ਰਿਸ਼ਤੇਦਾਰ ਵੱਲੋਂ ਕਥਿਤ ਅੰਨੇਵਾਹ ਗੋਲੀ ਚਲਾਉਣ ਅਤੇ ਪੁਲਿਸ ਉਤੇ ਰਾਜਨੀਤਿਕ ਦਵਾਬ ਦੇ ਚੱਲਦੇ ਪੀੜਿਤ ਧਿਰ ਉਤੇ ਹੀ ਮੁਕੱਦਮਾ ਦਰਜ ਕਰਨ ‘ਤੇ ਭੜਕੇ ਪਿੰਡ ਰਸੂਲਪੁਰ ਦੇ ਵਾਸੀਆਂ ਵੱਲੋਂ ਅੱਜ ਗੁਰਲਾਲ ਘਨੌਰ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਪਠਾਣਮਜਾਰਾ ਦੇ ਘਰ ਦਾ ਘਿਰਾਓ ਕੀਤਾ ਗਿਆ |
ਕਿਸਾਨ ਆਗੂਆਂ ਵੱਲੋਂ ਗੁਰਲਾਲ ਘਨੌਰ ਉਤੇ ਸਿੱਧੇ ਗੰਭੀਰ ਦੋਸ਼ ਲਗਾਏ ਗਏ, ਉਹਨਾਂ ਕਿਹਾ ਕਿ ਇਹ ਸਭ ਇਹਨਾਂ ਦੋ ਵਿਧਾਇਕਾ ਦੀ ਸ਼ਹਿ ਉਤੇ ਹੋ ਰਿਹਾ ਹੈ | ਉਕਤ ਵਰਦਾਤ ਵਿੱਚ ਕਥਿਤ ਦੋਸ਼ੀ ਧੀਰਾ ਗੁਰਲਾਲ ਘਨੌਰ ਦਾ ਨੇੜਲਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪੀੜ੍ਹਤ ਧਿਰ ਦੇ ਲੋਕਾਂ ਦੀ ਕੁੱਟਮਾਰ ਕੀਤੀ ਗੋਲੀ ਚਲਾਈ ਧਰੇੜੀ ਜੱਟਾਂ ਟੋਲ ਪਲਾਜਾ ਉਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ |
ਜਿਸ ਨਾਲ ਕਥਿਤ ਦੋਸੀ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਤੇ ਉਸ ਵੱਲੋਂ ਘਰ ਦਾ ਗੇਟ ਲਗਾ ਰਹੇ ਪੀੜਿਤ ਧਿਰ ਦੇ ਲੋਕਾਂ ਉੱਤੇ 60ਤੋਂ 70 ਬਦਮਾਸ਼ ਬੁਲਾ ਕੇ ਕਥਿਤ ਅੰਨੇਵਾਹ ਫਾਇਰਿੰਗ ਕੀਤੀ ਪੁਲਿਸ ਨੂੰ ਫੋਨ ਕਰਨ ਉਤੇ ਵੀ ਪੁਲਿਸ ਨਹੀ ਆਈ 112 ‘ਤੇ ਕਾਲ ਕਰਨ ‘ਤੇ ਵੀ ਕੋਈ ਕਾਰਵਾਈ ਨਹੀਂ |
ਇਹਨਾਂ ਵੱਲੋਂ ਪੁਲਿਸ ‘ਤੇ ਦਬਾਅ ਬਣਾ ਪੀੜਿਤ ਧਿਰ ਉਤੇ ਹੀ ਮੁਕੱਦਮਾ ਦਰਜ ਕਰਵਾ ਦਿੱਤਾ ਜਿਸਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਲਾਮਬੰਦ ਹੋਈਆਂ ਹਨ ਤੇ ਇਹਨਾਂ ਵਿਧਾਇਕਾ ਖ਼ਿਲਾਫ਼ਮੋਰਚਾ ਖੋਲ੍ਹ ਦਿੱਤਾ | ਉਨ੍ਹਾਂ ਕਿਹਾ ਕਿ ਇਹ ਵਿਰੋਧ ਇਨਸਾਫ਼ ਨਾ ਮਿਲਣ ਤੱਕ ਜਾਰੀ ਰਹੇਗਾ | ਕਿਸਾਨਾਂ ਵਲੋਂ ਵਿਧਾਇਕ ਹਰਮੀਤ ਪਠਾਣਮਜਾਰਾ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਵਿਧਾਇਕ ਗੁਰਲਾਲ ਘਨੌਰ ਦਾ ਪੁਤਲਾ ਵੀ ਫੂਕਿਆ ਗਿਆ ਹੈ |