Latifpura

ਜਲੰਧਰ ‘ਚ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ‘ਤੇ ਬੈਠੇ ਲਤੀਫ਼ਪੁਰਾ ਦੇ ਵਸਨੀਕ

ਚੰਡੀਗੜ੍ਹ,14 ਫਰਵਰੀ 2023: ਪੰਜਾਬ ਦੇ ਜਲੰਧਰ ‘ਚ ਦੋ-ਦੋ ਚੋਣਾਂ ਸਿਰ ‘ਤੇ ਹਨ ਅਤੇ ਲਤੀਫ਼ਪੁਰਾ (Latifpura) ਦਾ ਮਾਮਲਾ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਲਤੀਫ਼ਪੁਰਾ ਵਿੱਚ ਨਗਰ ਸੁਧਾਰ ਟਰੱਸਟ ਵੱਲੋਂ ਜਿਨ੍ਹਾਂ ਵਸਨੀਕਾਂ ਦੇ ਘਰ ਢਾਹ ਦਿੱਤੇ ਗਏ ਸਨ, ਉਨ੍ਹਾਂ ਨੂੰ ਸਰਕਾਰ ਵੱਲੋਂ ਬੀਬੀ ਭਾਨੀ ਕੰਪਲੈਕਸ ਦੇ ਪਿੱਛੇ ਕਾਲੀਆ ਕਲੋਨੀ ਅਤੇ ਅਮਰਦਾਸ ਨਗਰ ਵਿੱਚ ਫਲੈਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਲੋਕਾਂ ਨੇ ਪੰਜਾਬ ਸਰਕਾਰ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ।

ਵਸਨੀਕਾਂ ਨੇ ਅੱਜ ਤੋਂ ਲਤੀਫ਼ਪੁਰਾ (Latifpura) ਵਿੱਚ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਲੋਕ ਦਾ ਕਹਿਣਾ ਹੈ ਕਿ ਉਹ ਕਿਤੇ ਨਹੀਂ ਜਾਣਗੇ । ਉਹ ਵਾਪਸ ਲਤੀਫਪੁਰਾ ਵਿੱਚ ਹੀ ਆਪਣਾ ਘਰ ਬਣਾਉਣਗੇ । ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਫਲੈਟ ਬਹੁਤ ਹੀ ਘਟੀਆ ਕੁਆਲਿਟੀ ਦੇ ਹਨ ਅਤੇ ਇੰਨੇ ਤੰਗ ਹਨ ਕਿ ਉਨ੍ਹਾਂ ਦੇ ਪਰਿਵਾਰ ਇਨ੍ਹਾਂ ਵਿੱਚ ਐਡਜਸਟ ਨਹੀਂ ਕਰ ਸਕਣਗੇ।

ਲਤੀਫ਼ਪੁਰਾ ਦੇ ਵਸਨੀਕਾਂ ਦੇ ਮਕਾਨ ਢਾਹੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਅਤੇ ਕੁਝ ਸਮਾਜਿਕ ਜਥੇਬੰਦੀਆਂ ਦਾ ਸਮਰਥਨ ਵੀ ਮਿਲਿਆ ਹੈ। ਸਾਰਿਆਂ ਨੇ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਹੁਣ ਉਹ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵੱਲ ਵੀ ਕੂਚ ਕਰਨਗੇ। ਪਿੰਡਾਂ ਵਿੱਚ ਜਾ ਕੇ ਲੋਕਾਂ ਵਿੱਚ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਲਤੀਫ਼ਪੁਰਾ ਵਿੱਚ ਹੀ ਵਸਨੀਕਾਂ ਨੂੰ ਮੁੜ ਵਸੇਬਾ ਨਹੀਂ ਕਰਦੀ।

Scroll to Top